ਕਲਾਨੌਰ (ਗੁਰਦਾਸਪੁਰ), 9 ਅਗਸਤ (ਪੁਰੇਵਾਲ)- ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਇਤਿਹਾਸਿਕ ਕਸਬਾ ਕਲਾਨੌਰ ਵਿਚ ਸਥਿਤ ਸਰਕਾਰੀ ਕੈਟਲ (ਪਾਉਂਡ) ਗਊਸ਼ਾਲਾ ਦੇ ਦਿਨ ਬ ਦਿਨ ਬਦਤਰ ਹੁੰਦੇ ਹਾਲਾਤਾਂ ਤੋਂ ਸਮਾਜ ਸੇਵੀ ਚਿੰਤਿਤ ਹਨ। ਸਮਾਜ ਵਰਿੰਦਰ ਮੈਣੀ ਨੇ ਗਊਸ਼ਾਲਾ ਵਿਖੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਇੱਥੇ ਗਊ ਵੰਸ਼ ਦੀ ਸੇਵਾ ਸੰਭਾਲ ਲਈ ਸੇਵਾਵਾਂ ਕਰਦੇ ਆ ਰਹੇ ਹਨ ਅਤੇ ਇੱਥੇ ਕਰੀਬ ਸਾਢੇ 450 ਦੇ ਕਰੀਬ ਗਊਵੰਸ਼ ਨੂੰ ਪਿਛਲੇ 15 ਦਿਨਾਂ ਤੋਂ ਚਾਰਾ ਨਹੀਂ ਮਿਲਿਆ।
ਜਿਸ ਕਾਰਨ ਪਿਛਲੇ 14 ਦਿਨਾਂ ਦੌਰਾਨ ਹੁਣ ਤੱਕ 80 ਗਊ ਵੰਸ਼ ਨੇ ਸੰਸਾਰ ਛੱਡ ਚੁੱਕਾ ਹੈ ਅਤੇ ਜੇਕਰ ਅਜਿਹੇ ਹਾਲਾਤ ਅਗਾਂਹ ਰਹੇ ਤਾਂ ਗਊ ਵੰਸ਼ ਦਾ ਵੱਡਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਮਾਮਲੇ ਵੱਲ ਧਿਆਨ ਦੇਣ ਅਤੇ ਸਮਾਜਸੇਵਕਾਂ ਨੂੰ ਗਊਸ਼ਾਲਾ ਵਿਚ ਮਦਦ ਲਈ ਅਪੀਲ ਕੀਤੀ ਹੈ।