04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਵਿਧਾਇਕਾ ਨਰਿੰਦਰ ਕੌਰ ਭਰਾਜ ਵਲੋਂ ਸਰਹੰਦ ਚੋਅ ਦੇ ਤਿੰਨ ਪੁਲਾਂ ਦੀ ਖਸਤਾ ਹਾਲਤ ਦਾ ਮੁੱਦਾ ਵਿਧਾਨ ਸਭਾ ਵਿਚ ਉਠਾਇਆ ਗਿਆ

ਸੰਗਰੂਰ, 4 ਅਗਸਤ (ਧੀਰਜ ਪਸੋਰੀਆ)- ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਵਿਧਾਨ...

ਅਜੀਤ ਡੈਸਕ 04-08-2026

ਸੰਗਰੂਰ, 4 ਅਗਸਤ (ਧੀਰਜ ਪਸੋਰੀਆ)- ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਵਿਧਾਨ ਸਭਾ ਹਲਕਾ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਅੱਜ ਹਲਕੇ ਵਿਚੋ ਦੀ ਲੰਘਦੇ ਸਰਹਿੰਦ ਦੇ ਤਿੰਨ ਪੁਲਾਂ ਦੀ ਖਸਤਾ ਹਾਲਤ ਦਾ ਮੁੱਦਾ ਉਠਾਇਆ। ਇਹ ਮੁੱਦੇ ਨੂੰ ਉਠਾਉਂਦਿਆਂ ਵਿਧਾਇਕਾ ਭਰਾਜ ਨੇ ਕਿਹਾ ਕਿ ਪਿੰਡ ਸੰਤੋਖਪੁਰਾ ਨੇੜਲੇ ਤੁਹਾਡੇ ਕੋਲੇ ਇਸ ਗੱਲ ਦਾਪੁਲ ਦੀ ਹਾਲਤ ਬਹੁਤ ਖਸਤਾ ਹੈ ਇਸ ਨੂੰ ਨਵੇਂ ਬਣਾਏ ਜਾਣ ਦੀ ਜ਼ਰੂਰਤ ਹੈ ਜਦਕਿ ਖੇੜੀ ਚੰਦਵਾਂ ਅਤੇ ਘਾਬਦਾਂ ਵਾਲੇ ਪੁਲਾਂ ਦੀ ਹਾਲਤ ਇਹ ਹੈ ਕਿ ਬਰਸਾਤਾਂ ਦੇ ਦੌਰਾਨ ਪਾਣੀ ਪੁਲਾਂ ਦੇ ਉਪਰ ਦੀ ਹੋ ਜਾਂਦਾ ਹੈ ਜਿਸ ਕਾਰਣ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਭਰਾਜ ਨੇ ਕਿਹਾ ਕਿ ਜਦੋਂ ਇਸ ਸਬੰਧੀ ਬੀ. ਐਂਡ. ਆਰ. ਵਿਭਾਗ ਸੰਪਰਕ ਕੀਤਾ ਜਾਂਦਾ ਹੈ ਤਾਂ ਉਹ ਕਹਿ ਦਿੰਦੇ ਹਨ ਕਿ ਇਕਮ ਜਲ ਸਰੋਤ ਵਿਭਾਗ ਕਰੇਗਾ। ਇਸ ਦੇ ਜਵਾਬ ਵਿਚ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਇਹ ਪੁੱਲ ਬੀ. ਐਂਡ. ਆਰ. ਨੇ ਬਣਾਏ ਹੋਏ ਹਨ,  ਅਸੀ ਨੋ ਓਬਜੈਕਸਨ ਸਰਟੀਫਿਕੇਟ ਜਾਰੀ ਕਰ ਦਿੱਤਾ ਹੈ, ਉਹ ਹੀ ਇਹ ਕੰਮ ਕਰਨਗੇ। 

ਪਿਛਲੀ ਖ਼ਬਰ ਜੇਸੀਟੀ ਮਿੱਲ ਦੇ ਮਜ਼ਦੂਰਾਂ ਨੂੰ ਇਨਸਾਫ਼ ਦਿਵਾਉਣ ਲਈ ਵਿਧਾਨ ਸਭਾ ’ਚ ਧਾਲੀਵਾਲ ਨੇ ਚੁੱਕੀ ਆਵਾਜ਼ ਅਗਲੀ ਖ਼ਬਰ ਸੂਬੇ ਭਰ ਦੇ ਆਦਰਸ਼ ਸਕੂਲਾਂ ਵਲੋ ਅਣਮਿੱਥੇ ਸਮੇਂ ਲਈ ਪੱਕਾ ਰੋਸ ਧਰਨਾ ਭਲਕੇ ਸ਼ੁਰੂ