04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਸਰਕਾਰੀ ਸਕੂਲ ਵਿਚੋਂ ਐਲਈਡੀ ਤੇ ਹੋਰ ਕੀਮਤੀ ਸਮਾਨ ਚੋਰੀ

ਅਟਾਰੀ ਸਰਹੱਦ (ਅੰਮ੍ਰਿਤਸਰ), 4 ਅਗਸਤ - (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ) - ਬਲਾਕ ਵੇਰਕਾ ਅੰਮ੍ਰਿਤਸਰ ਦਿਹਾਤੀ ਦੇ ਸਰਕਾਰੀ ਮਿਡਲ ਹਾਈ ਸਕੂਲ ਲਾਹੌਰੀ ਮੱਲ ਵਿਚੋਂ ਬੀਤੀ ਰਾਤ ਕੀਮਤੀ ਸਮਾਨ ਚੋਰੀ ਹੋ ਜਾਣ ਬਾਰੇ ਸੂਚਨਾ ਪ੍ਰਾਪਤ...

ਅਜੀਤ ਡੈਸਕ 04-08-2026

ਅਟਾਰੀ ਸਰਹੱਦ (ਅੰਮ੍ਰਿਤਸਰ), 4 ਅਗਸਤ - (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ) - ਬਲਾਕ ਵੇਰਕਾ ਅੰਮ੍ਰਿਤਸਰ ਦਿਹਾਤੀ ਦੇ ਸਰਕਾਰੀ ਮਿਡਲ ਹਾਈ ਸਕੂਲ ਲਾਹੌਰੀ ਮੱਲ ਵਿਚੋਂ ਬੀਤੀ ਰਾਤ ਕੀਮਤੀ ਸਮਾਨ ਚੋਰੀ ਹੋ ਜਾਣ ਬਾਰੇ ਸੂਚਨਾ ਪ੍ਰਾਪਤ ਹੋਈ ਹੈ। ਇਸ ਸੰਬੰਧੀ ਪੁਲਿਸ ਥਾਣਾ ਘਰਿੰਡਾ ਨੇ ਪਰਚਾ ਦਰਜ ਕਰਕੇ ਕਾਰਵਾਈ ਆਰੰਭੀ ਹੋਈ ਹੈ। ਸਕੂਲ ਦੇ ਇੰਚਾਰਜ ਜਗਦੀਸ਼ ਵਲੋਂ ਪੁਲਿਸ ਥਾਣਾ ਘਰਿੰਡਾ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਉਹ ਸਕੂਲ ਬੰਦ ਕਰਕੇ ਬੀਤੇ ਕੱਲ੍ਹ ਆਪਣੇ ਘਰਾਂ ਨੂੰ ਪਰਤੇ ਸਨ। ਅੱਜ ਸਵੇਰੇ ਆ ਕੇ ਜਦ ਸਕੂਲ ਦਾ ਮੇਨ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਪਰ ਸਕੂਲ ਦੀ ਰਸੋਈ ਵਾਲੇ ਕਮਰੇ ਟੁੱਟਾ ਹੋਇਆ ਸੀ ਤੇ ਸਮਾਨ ਵੀ ਕਾਫੀ ਖਿਲਰਿਆ ਪਿਆ ਸੀ। ਇਸ ਦੇ ਨਾਲ ਹੀ ਸਕੂਲ ਦੇ ਕੁਝ ਹੋਰ  ਕਮਰਿਆਂ ਦੇ ਤਾਲੇ ਵੀ ਟੁੱਟੇ ਹੋਏ ਸਨ ਤੇ ਚੋਰ ਕਮਰਿਆਂ ਵਿਚੋਂ ਐਲਈਡੀ, ਕੰਪਨੀ ਦੀ ਬੈਟਰੀ, ਪਤੀਲੇ, ਢੱਕਣ ਗੈਸ ਸਿਲੰਡਰ ਤੇ ਹੋਰ ਜ਼ਰੂਰੀ ਸਮਾਨ ਚੋਰ ਚੋਰੀ ਕਰਕੇ ਫ਼ਰਾਰ ਹੋ ਚੁੱਕੇ ਸਨ।

ਪਿਛਲੀ ਖ਼ਬਰ ਗੰਦਗੀ ਦੇ ਢੇਰਾਂ ਤੋਂ ਦੁਖੀ ਇਲਾਕਾ ਵਾਸੀਆਂ ਵਲੋਂ ਨਾਅਰੇਬਾਜ਼ੀ ਅਗਲੀ ਖ਼ਬਰ ਡੀਐਸਪੀ ਅੰਮ੍ਰਿਤਸਰ ਦਿਹਾਤੀ ਗੁਰਿੰਦਰ ਸਿੰਘ ਨਾਗਰਾ ਦੀ ਅਗਵਾਈ ਵਿਚ ਵਿਸ਼ੇਸ਼ ਨਾਕੇਬੰਦੀ ਕਰ ਚੈਕਿੰਗ