04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਅਮੂਲ ਦੁੱਧ ਦੀ ਗੱਡੀ ਚਾਲਕ ਨਾਲ ਲੁੱਟ ਦਾ ਦਾਅਵਾ, ਸ਼ੀਸ਼ਾ ਤੋੜ ਕੇ ਚੇਨ ਤੇ ਨਕਦੀ ਖੋਹਣ ਦੇ ਲਗਾਏ ਦੋਸ਼

ਲੁਧਿਆਣਾ, 4 ਅਗਸਤ (ਪਰਮਿੰਦਰ ਸਿੰਘ ਆਹੂਜਾ/ਪ੍ਰਦੀਪ ਭੰਡਾਰੀ) - ਲੁਧਿਆਣਾ ਦੇ ਸਮਰਾਲਾ ਚੌਂਕ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅਮੂਲ ਦੁੱਧ ਦੀ ਗੱਡੀ ਚਲਾਉਣ ਵਾਲੇ ਇਕ ਵਿਅਕਤੀ ਨੇ ਦੋਸ਼ ਲਗਾਇਆ ਹੈ ਕਿ ਉਸ...

ਅਜੀਤ ਡੈਸਕ 04-08-2026

ਲੁਧਿਆਣਾ, 4 ਅਗਸਤ (ਪਰਮਿੰਦਰ ਸਿੰਘ ਆਹੂਜਾ/ਪ੍ਰਦੀਪ ਭੰਡਾਰੀ) - ਲੁਧਿਆਣਾ ਦੇ ਸਮਰਾਲਾ ਚੌਂਕ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅਮੂਲ ਦੁੱਧ ਦੀ ਗੱਡੀ ਚਲਾਉਣ ਵਾਲੇ ਇਕ ਵਿਅਕਤੀ ਨੇ ਦੋਸ਼ ਲਗਾਇਆ ਹੈ ਕਿ ਉਸ ਨਾਲ ਦਿਨ-ਦਿਹਾੜੇ ਲੁੱਟ ਦੀ ਵਾਰਦਾਤ ਹੋਈ ਹੈ।
ਪੀੜਤ ਦੇ ਮੁਤਾਬਕ ਉਹ ਦੁੱਧ ਦੀ ਸਪਲਾਈ ਕਰਕੇ ਵਾਪਸ ਆ ਰਿਹਾ ਸੀ। ਇਸ ਦੌਰਾਨ ਸਮਰਾਲਾ ਚੌਂਕ ਨੇੜੇ ਇਕ ਰਾਹਗੀਰ 'ਤੇ ਗੱਡੀ ਵਿਚੋਂ ਪਾਣੀ ਦੇ ਛਿੱਟੇ ਪੈ ਗਏ। ਇਸ ਗੱਲ ਤੋਂ ਨਾਰਾਜ਼ ਹੋ ਕੇ ਉਸ ਵਿਅਕਤੀ ਨੇ ਆਪਣੀ ਐਕਟਿਵਾ ਉਸ ਦੀ ਗੱਡੀ ਅੱਗੇ ਲਾ ਦਿੱਤੀ ਅਤੇ ਕਥਿਤ ਤੌਰ 'ਤੇ ਗੱਡੀ ਦਾ ਸ਼ੀਸ਼ਾ ਤੋੜ ਦਿੱਤਾ।
ਪੀੜਤ ਦਾ ਦਾਅਵਾ ਹੈ ਕਿ ਸ਼ੀਸ਼ਾ ਟੁੱਟਣ ਕਾਰਨ ਕੱਚ ਉਸ ਦੀਆਂ ਅੱਖਾਂ ਵਿੱਚ ਲੱਗ ਗਿਆ। ਇਸ ਦੌਰਾਨ ਹਮਲਾਵਰ ਉਸ ਦੀ ਗਲੇ ਦੀ ਚੇਨ ਅਤੇ ਕਰੀਬ 3 ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਫਰਾਰ ਹੋ ਗਿਆ। ਪੀੜਤ ਨੇ ਦੱਸਿਆ ਕਿ ਉਹ ਹਮਲਾਵਰ ਦੀ ਪਹਿਚਾਣ ਨਹੀਂ ਕਰ ਸਕਿਆ।
ਵਿਅਕਤੀ ਨੇ ਕਿਹਾ ਕਿ ਉਸ ਨੇ ਤੁਰੰਤ 112 ਨੰਬਰ 'ਤੇ ਪੁਲਿਸ ਨੂੰ ਸੂਚਨਾ ਦਿੱਤੀ, ਪਰ ਉਸ ਦੇ ਦਾਅਵੇ ਅਨੁਸਾਰ ਕਾਫ਼ੀ ਸਮੇਂ ਤੱਕ ਪੁਲਿਸ ਮੌਕੇ 'ਤੇ ਨਹੀਂ ਪਹੁੰਚੀ।
ਫਿਲਹਾਲ ਇਹ ਦੋਸ਼ ਪੀੜਤ ਵਲੋਂ ਲਗਾਏ ਗਏ ਹਨ। ਮਾਮਲੇ ਦੀ ਅਸਲ ਸੱਚਾਈ ਪੁਲਿਸ ਦੀ ਜਾਂਚ ਅਤੇ ਅਗਲੀ ਕਾਰਵਾਈ ਤੋਂ ਬਾਅਦ ਹੀ ਸਾਹਮਣੇ ਆਵੇਗੀ। 

ਪਿਛਲੀ ਖ਼ਬਰ ਬੰਦੀ ਸਿੰਘਾਂ ਨੂੰ ਪੈਰੋਲ ਵੀ ਮਿਲਣੀ ਚਾਹੀਦੀ ਹੈ ਤੇ ਰਿਹਾਈ ਵੀ - ਮਨਪ੍ਰੀਤ ਸਿੰਘ ਇਯਾਲੀ ਅਗਲੀ ਖ਼ਬਰ ਰਾਸ਼ਟਰਮੰਡਲ ਖੇਡਾਂ ਵਿਚ ਚਾਂਦੀ ਤਗਮਾ ਜੇਤੂ ਲਵਪ੍ਰੀਤ ਸਿੰਘ ਦਾ ਰਾਜਾਸਾਂਸੀ ਹਵਾਈ ਅੱਡੇ 'ਤੇ ਭਰਵਾਂ ਸਵਾਗਤ