07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਸਫਾਈ ਕਰਮਚਾਰੀਆਂ ਦੇ ਹੱਕ 'ਚ ਵਪਾਰ ਮੰਡਲ ਵਲੋਂ 30 ਜੁਲਾਈ ਨੂੰ ਦੁਪਹਿਰ ਤੱਕ ਪਠਾਨਕੋਟ ਬੰਦ ਦਾ ਐਲਾਨ

ਪਠਾਨਕੋਟ, 29 ਜੁਲਾਈ- ਬਰਨਾਲਾ ਵਿਖੇ ਸਫਾਈ ਕਰਮਚਾਰੀਆਂ 'ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿਚ...

ਅਜੀਤ ਡੈਸਕ 29-07-2026

ਪਠਾਨਕੋਟ, 29 ਜੁਲਾਈ- ਬਰਨਾਲਾ ਵਿਖੇ ਸਫਾਈ ਕਰਮਚਾਰੀਆਂ 'ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿਚ ਅਖਿਲ ਭਾਰਤੀ ਸਫਾਈ ਮਜ਼ਦੂਰ ਯੂਨੀਅਨ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਪਠਾਨਕੋਟ ਵਪਾਰ ਮੰਡਲ ਨੇ ਪੂਰਾ ਸਮਰਥਨ ਦਿੱਤਾ ਹੈ। ਵਪਾਰ ਮੰਡਲ ਦੇ ਪ੍ਰਧਾਨ ਦੀਪੇਂਦਰ ਅਰੋੜਾ, ਪੰਜਾਬ ਜਰਨਲ ਸਕੱਤਰ ਐਲ. ਆਰ. ਸੋਢੀ, ਪੰਜਾਬ ਸਕੱਤਰ ਸੁਨੀਲ ਮਹਾਜਨ, ਜ਼ਿਲ੍ਹਾ ਚੇਅਰਮੈਨ ਚਾਚਾ ਵੇਦ ਪ੍ਰਕਾਸ਼ ਅਤੇ ਜ਼ਿਲ੍ਹਾ ਪ੍ਰਭਾਰੀ ਭਾਰਤ ਮਹਾਜਨ ਨੇ ਐਲਾਨ ਕੀਤਾ ਕਿ 30 ਜੁਲਾਈ ਨੂੰ ਸਵੇਰ ਤੋਂ ਦੁਪਹਿਰ ਤੱਕ ਸ਼ਹਿਰ ਦੇ ਬਾਜ਼ਾਰ ਬੰਦ ਰੱਖ ਕੇ ਸਫਾਈ ਕਰਮਚਾਰੀਆਂ ਦੀ ਹੜਤਾਲ ਦਾ ਸਮਰਥਨ ਕੀਤਾ ਜਾਵੇਗਾ।

ਵਪਾਰ ਮੰਡਲ ਦੇ ਆਗੂਆਂ ਨੇ ਕਿਹਾ ਕਿ ਸਫਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਸ਼ਹਿਰ ਵਿੱਚ ਗੰਦਗੀ ਦੇ ਢੇਰ ਲੱਗੇ ਹੋਏ ਹਨ, ਜਿਸ ਨਾਲ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਵਧ ਗਿਆ ਹੈ।

ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸਫਾਈ ਕਰਮਚਾਰੀਆਂ ਨਾਲ ਤੁਰੰਤ ਗੱਲਬਾਤ ਕਰਕੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦਾ ਹੱਲ ਕੀਤਾ ਜਾਵੇ ਤਾਂ ਜੋ ਸ਼ਹਿਰ ਦੀ ਸਫਾਈ ਵਿਵਸਥਾ ਜਲਦ ਬਹਾਲ ਹੋ ਸਕੇ।

ਪਿਛਲੀ ਖ਼ਬਰ 11 ਗ੍ਰਾਮ ਹੈਰੋਇਨ ਸਮੇਤ 2 ਕਾਬੂ ਅਗਲੀ ਖ਼ਬਰ 1 ਅਗਸਤ ਤੋਂ ਰੋਪੜ ਤੋਂ ਖਾਟੂ ਸ਼ਿਆਮ, ਸਾਲਾਸਰ, ਵ੍ਰਿੰਦਾਵਨ, ਰਿਸ਼ੀਕੇਸ਼ ਅਤੇ ਹਰਿਦੁਆਰ ਲਈ ਨਵੀਆਂ 'ਤੀਰਥ ਯਾਤਰਾ' ਬੱਸਾਂ...