15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਭਾਰਤ ਦੀ ਮਹਿਲਾ ਵੇਟਲਿਫਟਰ ਬਿੰਦਿਆਰਾਣੀ ਦੇਵੀ ਨੇ ਕਾਂਸੀ ਦਾ ਤਮਗਾ ਜਿੱਤਿਆ

ਨਵੀਂ ਦਿੱਲੀ, 27 ਜੁਲਾਈ- ਭਾਰਤ ਦੀ ਮਹਿਲਾ ਵੇਟਲਿਫਟਰ ਬਿੰਦਿਆਰਾਣੀ ਦੇਵੀ ਨੇ 58 ਕਿਲੋ ਭਾਰ ਵਰਗ ਵਿਚ...

ਅਜੀਤ ਡੈਸਕ 27-07-2026

ਨਵੀਂ ਦਿੱਲੀ, 27 ਜੁਲਾਈ- ਭਾਰਤ ਦੀ ਮਹਿਲਾ ਵੇਟਲਿਫਟਰ ਬਿੰਦਿਆਰਾਣੀ ਦੇਵੀ ਨੇ 58 ਕਿਲੋ ਭਾਰ ਵਰਗ ਵਿਚ ਕਾਂਸੀ ਦਾ ਤਗ਼ਮਾ ਜਿੱਤਿਆ। ਬਿੰਦਿਆਰਾਨੀ ਨੇ ਸਨੈਚ ਵਿਚ 87 ਕਿਲੋ ਅਤੇ ਕਲੀਨ ਐਂਡ ਜਰਕ ਵਿਚ 112 ਕਿਲੋ ਭਾਰ ਚੁੱਕਿਆ। ਇਸ ਤਰ੍ਹਾਂ ਉਸ ਨੇ ਕੁੱਲ 199 ਕਿਲੋ ਭਾਰ ਚੁੱਕ ਕੇ ਕਾਂਸੀ ਦਾ ਤਮਗਾ ਜਿੱਤਿਆ।

ਨਾਈਜੀਰੀਆ ਦੀ ਰਫੀਆਤੂ ਫੋਲਾਸ਼ੇਡ ਲਾਵਾਲ ਨੇ ਕੁੱਲ 229 ਕਿਲੋਗ੍ਰਾਮ (103+126) ਭਾਰ ਚੁੱਕ ਕੇ ਸੋਨ ਤਗਮਾ ਜਿੱਤਿਆ ਅਤੇ ਕੈਨੇਡਾ ਦੀ ਐਨ ਸੋਫੀ ਟੈਸਚੇਰੋ ਨੇ ਕੁੱਲ 215 ਕਿਲੋ (94+121) ਭਾਰ ਚੁੱਕ ਕੇ ਚਾਂਦੀ ਦਾ ਤਮਗਾ ਜਿੱਤਿਆ। ਭਾਰਤ ਨੇ ਹੁਣ ਤੱਕ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿਚ ਛੇ ਤਮਗੇ ਜਿੱਤੇ ਹਨ, ਜਿਨ੍ਹਾਂ ਵਿਚੋਂ ਪੰਜ ਵੇਟਲਿਫਟਿੰਗ ਵਿਚ ਆਏ ਹਨ। ਭਾਰਤ ਨੇ ਹੁਣ ਤੱਕ ਇਕ ਸੋਨ, ਤਿੰਨ ਚਾਂਦੀ ਅਤੇ ਦੋ ਕਾਂਸੀ ਦੇ ਤਮਗੇ ਜਿੱਤੇ ਹਨ।

ਪਿਛਲੀ ਖ਼ਬਰ ਹਰਿਦੁਆਰ ਦੇ ਸਕੂਲਾਂ ਵਿਚ 30 ਜੁਲਾਈ ਤੋਂ 11 ਅਗਸਤ ਤੱਕ ਛੁੱਟੀ ਰਹੇਗੀ ਅਗਲੀ ਖ਼ਬਰ ਨਹੀ ਰਹੇ ਡਾਕਟਰ ਜਸਵੰਤ ਸਿੰਘ ਜੱਸ