15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਗੋਲੀਆਂ ਲੱਗਣ ਨਾਲ ਇਕ ਵਿਅਕਤੀ ਗੰਭੀਰ ਜ਼ਖ਼ਮੀ

ਮਮਦੋਟ (ਫ਼ਿਰੋਜ਼ਪੁਰ), 27 ਜੁਲਾਈ (ਰਾਜਿੰਦਰ ਸਿੰਘ ਹਾਂਡਾ)- ਪੁਲਿਸ ਥਾਣਾ ਮਮਦੋਟ ਅਧੀਨ ਆਉਂਦੇ ਪਿੰਡ...

ਅਜੀਤ ਡੈਸਕ 27-07-2026

ਮਮਦੋਟ (ਫ਼ਿਰੋਜ਼ਪੁਰ), 27 ਜੁਲਾਈ (ਰਾਜਿੰਦਰ ਸਿੰਘ ਹਾਂਡਾ)- ਪੁਲਿਸ ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਸੈਦੇ ਕੇ ਰੁਹੇਲਾ ਵਿਖੇ ਗੋਲੀਆਂ ਲੱਗਣ ਕਾਰਨ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਹੈ, ਜਿਸਨੂੰ ਇਲਾਜ ਲਈ ਫ਼ਿਰੋਜ਼ਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਸੂਤਰਾਂ ਅਨੁਸਾਰ ਮਹਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਘਰ ਤੋਂ ਕਾਰ ਤੇ ਸਵਾਰ ਹੋ ਕੇ ਕਿਸੇ ਕੰਮ ਜਾ ਰਿਹਾ ਸੀ ਕਿ ਘਰ ਤੋਂ ਥੋੜ੍ਹੀ ਦੂਰ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ, ਜਿਸਤੋ ਬਾਅਦ ਪਰਿਵਾਰਕ ਮੈਂਬਰਾਂ ਅਤੇ ਆਸ ਪਾਸ ਦੇ ਲੋਕਾਂ ਨੇ ਜਾ ਕੇ ਦੇਖਿਆ ਤਾਂ ਮਹਿੰਦਰ ਸਿੰਘ ਕਾਰ ਵਿਚ ਗੰਭੀਰ ਹਾਲਤ ਵਿਚ ਪਿਆ ਸੀ, ਜਿਸਦੇ ਮੱਥੇ ਵਿਚ ਗੋਲੀਆਂ ਵੱਜੀਆਂ ਹੋਈਆਂ ਸਨ।

ਪਰਿਵਾਰ ਵਲੋਂ ਉਸ ਨੂੰ ਫ਼ਿਰੋਜ਼ਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ। ਘਟਨਾ ਦਾ ਪਤਾ ਚੱਲਦਿਆਂ ਥਾਣਾ ਮਮਦੋਟ ਤੋਂ ਪੁਲਿਸ ਮੌਕੇ ਪਰ ਪਹੁੰਚੀ ਹੋਈ ਹੈ, ਪੁਲਿਸ ਨੇ ਦੱਸਿਆ ਕਿ ਜ਼ਖ਼ਮੀ ਦੀ ਹਾਲਤ ਗੰਭੀਰ ਹੋਣ ਕਾਰਨ ਉਹ ਜਾਣਕਾਰੀ ਦੇਣ ਦੇ ਯੋਗ ਨਹੀਂ ਜਦਕਿ ਪਰਿਵਾਰਕ ਮੈਂਬਰਾਂ ਵਲੋਂ ਅਜੇ ਤੱਕ ਇਸ ਘਟਨਾ ਸਬੰਧੀ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ, ਪਰਿਵਾਰ ਦਾ ਧਿਆਨ ਇਲਾਜ ਕਰਵਾਉਣ ਅਤੇ ਜਾਨ ਬਚਾਉਣ ਤੇ ਲੱਗਿਆ ਹੋਇਆ ਹੈ, ਪੁਲਿਸ ਵਲੋਂ ਜਾਂਚ ਜਾਰੀ ਹੈ, ਜਾਂਚ ਅਤੇ ਪਰਿਵਾਰ ਵਲੋਂ ਜਾਣਕਾਰੀ ਦੇਣ ਤੋਂ ਬਾਅਦ ਹੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ।

ਪਿਛਲੀ ਖ਼ਬਰ ਲੋਕਾਂ ਦੀ ਸਹੂਲਤ ਦੇ ਮੱਦੇਨਜ਼ਰ ਜਲਦ ਕਰਵਾਈ ਜਾਵੇ ਸੜਕ ਦੀ ਮੁਰੰਮਤ- ਹਰਜੋਤ ਮਾਂਗਟ ਅਗਲੀ ਖ਼ਬਰ ਭਗਵਾਨ ਵਾਲਮੀਕਿ ਸੰਘਰਸ਼ ਮੋਰਚੇ ਦੇ ਪੰਜਾਬ ਬੰਦ ਦੇ ਸੱਦੇ ਨੂੰ ਕਪੂਰਥਲਾ ਵਿਚ ਮਿਲਿਆ ਭਰਵਾਂ ਹੁੰਗਾਰਾ