15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਰਿਹਾਇਸ਼ੀ ਮਕਾਨ ਦੀ ਉਸਾਰੀ ਦੌਰਾਨ ਡਿੱਗਣ ਕਾਰਣ ਰਾਜ ਮਿਸਤਰੀ ਦੀ ਹੋਈ ਮੌਤ

ਲਹਿਰਾਗਾਗਾ (ਸੰਗਰੂਰ), 27 ਜੁਲਾਈ (ਅਸ਼ੋਕ ਗਰਗ)- ਨੇੜਲੇ ਪਿੰਡ ਗਾਗਾ ਵਿਖੇ ਇਕ ਰਿਹਾਇਸ਼ੀ ਮਕਾਨ ਦੀ...

ਅਜੀਤ ਡੈਸਕ 27-07-2026

ਲਹਿਰਾਗਾਗਾ (ਸੰਗਰੂਰ), 27 ਜੁਲਾਈ (ਅਸ਼ੋਕ ਗਰਗ)- ਨੇੜਲੇ ਪਿੰਡ ਗਾਗਾ ਵਿਖੇ ਇਕ ਰਿਹਾਇਸ਼ੀ ਮਕਾਨ ਦੀ ਉਸਾਰੀ ਦੌਰਾਨ ਵਾਪਰੇ ਕੁਦਰਤੀ ਹਾਦਸੇ ਵਿਚ ਰਾਜ ਮਿਸਤਰੀ ਦੀ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਬਰਿਆਮ ਸਿੰਘ ਪੁੱਤਰ ਪਰਮਾ ਸਿੰਘ, ਵਾਸੀ ਪਿੰਡ ਖਾਈ ਵਜੋਂ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਬਰਿਆਮ ਸਿੰਘ ਪਿੰਡ ਗਾਗਾ ਵਿਖੇ ਕਰਮਾ ਸਿੰਘ ਪੁੱਤਰ ਚੰਦ ਸਿੰਘ ਦੇ ਰਿਹਾਇਸ਼ੀ ਮਕਾਨ ਦੀ ਉਸਾਰੀ ਦਾ ਕੰਮ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਪੈੜ ਤੋਂ ਹੇਠਾਂ ਡਿੱਗ ਪਿਆ। ਡਿੱਗਣ ਕਾਰਨ ਲੱਗੀਆਂ ਗੰਭੀਰ ਸੱਟਾਂ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੁਖਦਾਈ ਘਟਨਾ ਨਾਲ ਪਰਿਵਾਰ ਅਤੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ।

ਸਿਟੀ ਇੰਚਾਰਜ਼ ਸਹਾਇਕ ਥਾਣੇਦਾਰ ਅਜੀਤ ਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਹਰਵਿੰਦਰ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੂਨਕ ਭੇਜ ਦਿੱਤਾ ਗਿਆ ਹੈ। ਪੁਲਿਸ ਵਲੋਂ ਇਸ ਨੂੰ ਕੁਦਰਤੀ ਹਾਦਸਾ ਮੰਨਦਿਆਂ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਭਗਵਾਨ ਵਾਲਮੀਕਿ ਸੰਘਰਸ਼ ਮੋਰਚੇ ਦੇ ਪੰਜਾਬ ਬੰਦ ਦੇ ਸੱਦੇ ਨੂੰ ਕਪੂਰਥਲਾ ਵਿਚ ਮਿਲਿਆ ਭਰਵਾਂ ਹੁੰਗਾਰਾ ਅਗਲੀ ਖ਼ਬਰ ਪਠਾਨਕੋਟ ਨਗਰ ਨਿਗਮ ਨੂੰ ਧਮਕੀ ਭਰੀ ਈ-ਮੇਲ, ਆਰਮੀ ਸਟੇਸ਼ਨਾਂ ਅਤੇ ਸਕੂਲਾਂ ਨੂੰ ਆਈ.ਈ.ਡੀ. ਧਮਾਕਿਆਂ ਨਾਲ ਉਡਾਉਣ ਦੀ ਚੇਤਾ...