27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਕਲਕੱਤਾ ਹਾਈ ਕੋਰਟ ਵਲੋਂ ਟੀ.ਐੱਮ.ਸੀ. ਸੰਸਦ ਮੈਂਬਰ ਮਹੂਆ ਮੋਇਤਰਾ ਨੂੰ ਅੰਤਰਿਮ ਸੁਰੱਖਿਆ ਪ੍ਰਦਾਨ

ਕੋਲਕਾਤਾ, 21 ਜੁਲਾਈ (ਪੀ.ਟੀ.ਆਈ.)-ਕਲਕੱਤਾ ਹਾਈ ਕੋਰਟ ਨੇ ਮੰਗਲਵਾਰ ਨੂੰ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੂੰ “ਨਫ਼ਰਤ ਭਰੇ ਭਾਸ਼ਣ” ਮਾਮਲੇ ’ਚ 5 ਅਕਤੂਬਰ ਤੱਕ ਜ਼ਬਰਦਸਤੀ ਕਾਰਵਾਈ ਤੋਂ ਅੰਤਰਿਮ ਸੁਰੱਖਿਆ ਪ੍ਰਦਾਨ ਕੀਤੀ ਹੈ। ਮੋਇਤਰਾ ਦਾ ਦਾਅਵਾ ਹੈ ਕਿ ਇਹ ਮਾਮਲਾ ਮਨਘੜਤ ਦੋਸ਼ਾਂ ’ਤੇ ਅਧਾਰਿਤ ਹੈ।ਕ੍ਰਿਸ਼ਨਾਨਗਰ ਦੀ ਸੰਸਦ ਮੈਂਬਰ ਨੇ ਅਦਾਲਤ...

ਅਜੀਤ ਡੈਸਕ 21-07-2026

ਕੋਲਕਾਤਾ, 21 ਜੁਲਾਈ (ਪੀ.ਟੀ.ਆਈ.)-ਕਲਕੱਤਾ ਹਾਈ ਕੋਰਟ ਨੇ ਮੰਗਲਵਾਰ ਨੂੰ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੂੰ “ਨਫ਼ਰਤ ਭਰੇ ਭਾਸ਼ਣ” ਮਾਮਲੇ ’ਚ 5 ਅਕਤੂਬਰ ਤੱਕ ਜ਼ਬਰਦਸਤੀ ਕਾਰਵਾਈ ਤੋਂ ਅੰਤਰਿਮ ਸੁਰੱਖਿਆ ਪ੍ਰਦਾਨ ਕੀਤੀ ਹੈ। ਮੋਇਤਰਾ ਦਾ ਦਾਅਵਾ ਹੈ ਕਿ ਇਹ ਮਾਮਲਾ ਮਨਘੜਤ ਦੋਸ਼ਾਂ ’ਤੇ ਅਧਾਰਿਤ ਹੈ।ਕ੍ਰਿਸ਼ਨਾਨਗਰ ਦੀ ਸੰਸਦ ਮੈਂਬਰ ਨੇ ਅਦਾਲਤ ਨੂੰ ਇਸ ਮਾਮਲੇ ’ਚ ਪੁਲਿਸ ਜ਼ਬਰਦਸਤੀ ਕਾਰਵਾਈ ਨੂੰ ਰੋਕਣ ਅਤੇ ਨਾਦੀਆ ਜ਼ਿਲ੍ਹੇ ਦੇ ਹੋਗੋਲਬੇਰੀਆ ਪੁਲਿਸ ਸਟੇਸ਼ਨ ’ਚ ਦਰਜ ਮਾਮਲੇ ’ਚ ਉਸਦੇ ਵਿਰੁੱਧ ਕਾਰਵਾਈ ਨੂੰ ਰੱਦ ਕਰਨ ਲਈ ਅੰਤਰਿਮ ਆਦੇਸ਼ ਦੀ ਅਪੀਲ ਕੀਤੀ ਸੀ। ਜਸਟਿਸ ਸੌਗਤ ਭੱਟਾਚਾਰੀਆ ਨੇ ਮੋਇਤਰਾ ਨੂੰ ਮਾਮਲੇ ’ਚ ਪੁੱਛਗਿੱਛ ਲਈ 14 ਅਗਸਤ ਨੂੰ ਜਾਂਚ ਅਧਿਕਾਰੀ ਦੇ ਸਾਹਮਣੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ।ਅਦਾਲਤ ਨੇ ਨਿਰਦੇਸ਼ ਦਿੱਤਾ ਕਿ ਜੇਕਰ ਉਹ ਦੱਸੀਆਂ ਸ਼ਰਤਾਂ ਦੀ ਪਾਲਣਾ ਕਰਦੀ ਹੈ ਤਾਂ ਉਸਦੇ ਵਿਰੁੱਧ 5 ਅਕਤੂਬਰ ਤੱਕ ਜਾਂ ਅਗਲੇ ਹੁਕਮਾਂ ਤੱਕ, ਜੋ ਵੀ ਪਹਿਲਾਂ ਹੋਵੇ, ਕੋਈ ਜ਼ਬਰਦਸਤੀ ਕਾਰਵਾਈ ਨਹੀਂ ਕੀਤੀ ਜਾਵੇਗੀ।

ਪਿਛਲੀ ਖ਼ਬਰ ਕਲਕੱਤਾ ਹਾਈ ਕੋਰਟ ਵਲੋਂ ਟੀ.ਐੱਮ.ਸੀ. ਸੰਸਦ ਮੈਂਬਰ ਮਹੂਆ ਮੋਇਤਰਾ ਨੂੰ ਅੰਤਰਿਮ ਸੁਰੱਖਿਆ ਪ੍ਰਦਾਨ ਅਗਲੀ ਖ਼ਬਰ 4 ਭਾਰਤੀ ਮਲਾਹਾਂ ਦੀ ਮੌਤ ਦੇ ਮਾਮਲੇ ’ਚ ਰੂਸੀ ਕੂਟਨੀਤਕ ਤਲਬ