29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਨਿਰਵੈਰ ਸਿੰਘ ਕਲੇਰ ਡੀ.ਐਸ.ਪੀ ਤੋਂ ਐੱਸ.ਪੀ ਪਦਉਨਤ, ਇਲਾਕੇ ਵਿਚ ਖੁਸ਼ੀ ਦੀ ਲਹਿਰ

ਅਜਨਾਲਾ (ਅੰਮ੍ਰਿਤਸਰ), 17 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਸਰਹੱਦੀ ਹਲਕੇ ਅਜਨਾਲਾ ਅਧੀਨ ਆਉਂਦੇ ਪਿੰਡ...

ਅਜੀਤ ਡੈਸਕ 17-07-2026

ਅਜਨਾਲਾ (ਅੰਮ੍ਰਿਤਸਰ), 17 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਸਰਹੱਦੀ ਹਲਕੇ ਅਜਨਾਲਾ ਅਧੀਨ ਆਉਂਦੇ ਪਿੰਡ ਧਾਰੀਵਾਲ ਕਲੇਰ ਦੇ ਜੰਮਪਲ ਅਤੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਡੀ.ਐਸ.ਪੀ ਵਜੋਂ ਸਲਾਘਾਯੋਗ ਸੇਵਾਵਾਂ ਨਿਭਾ ਰਹੇ ਡੀ.ਐੱਸ.ਪੀ ਨਿਰਵੈਰ ਸਿੰਘ ਕਲੇਰ ਨੂੰ ਪੰਜਾਬ ਸਰਕਾਰ ਵਲੋਂ ਐੱਸ.ਪੀ ਦੇ ਅਹੁਦੇ 'ਤੇ ਪਦਉਨਤ ਕੀਤਾ ਗਿਆ ਹੈ। ਨਿਰਵੈਰ ਸਿੰਘ ਕਲੇਰ ਦੀ ਇਸ ਪ੍ਰਾਪਤੀ ਨਾਲ ਪੂਰੇ ਅਜਨਾਲਾ ਇਲਾਕੇ, ਖ਼ਾਸ ਕਰਕੇ ਪਿੰਡ ਧਾਰੀਵਾਲ ਕਲੇਰ ਵਿੱਚ ਖੁਸ਼ੀ ਦੀ ਲਹਿਰ ਹੈ।

ਇਮਾਨਦਾਰ, ਨਿਰਪੱਖ ਅਤੇ ਲੋਕ-ਪੱਖੀ ਕਾਰਜਸ਼ੈਲੀ ਲਈ ਜਾਣੇ ਜਾਂਦੇ ਨਿਰਵੈਰ ਸਿੰਘ ਕਲੇਰ ਨੇ ਪੁਲਿਸ ਵਿਭਾਗ ਵਿਚ ਵੱਖ-ਵੱਖ ਅਹੁਦਿਆਂ 'ਤੇ ਸੇਵਾ ਨਿਭਾਉਂਦੇ ਹੋਏ ਆਪਣੀ ਵੱਖਰੀ ਪਛਾਣ ਬਣਾਈ ਹੈ। ਇਲਾਕੇ ਦੇ ਸਮਾਜਿਕ, ਧਾਰਮਿਕ ਅਤੇ ਸਿਆਸੀ ਆਗੂਆਂ ਨੇ ਉਨ੍ਹਾਂ ਦੀ ਤਰੱਕੀ 'ਤੇ ਵਧਾਈ ਦਿੰਦਿਆਂ ਕਿਹਾ ਕਿ ਨਿਰਵੈਰ ਸਿੰਘ ਕਲੇਰ ਦੀ ਇਹ ਪਦਉਨਤੀ ਨਾ ਸਿਰਫ਼ ਉਨ੍ਹਾਂ ਦੀ ਮਿਹਨਤ ਅਤੇ ਸਮਰਪਣ ਦਾ ਨਤੀਜਾ ਹੈ, ਸਗੋਂ ਅਜਨਾਲਾ ਖੇਤਰ ਲਈ ਵੀ ਮਾਣ ਵਾਲੀ ਗੱਲ ਹੈ। ਅੱਜ ਪਦਉਨਤ ਹੋਏ ਐਸ.ਪੀ ਨਿਰਵੈਰ ਸਿੰਘ ਕਲੇਰ ਦੇ ਕਰੀਬੀ ਇੰਸਪੈਕਟਰ ਜੰਗਬਹਾਦਰ ਸਿੰਘ ਸਮੇਤ ਹੋਰਨਾਂ ਸ਼ਖਸ਼ੀਅਤਾਂ ਵਲੋਂ ਵੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

ਪਿਛਲੀ ਖ਼ਬਰ ਵੈਸਟਇੰਡੀਜ਼ ਦੇ ਮਹਾਨ ਆਲ-ਰਾਊਂਡਰ ਸਰ ਗਾਰਫੀਲਡ ਸੋਬਰਸ ਦਾ 89 ਸਾਲ ਦੀ ਉਮਰ ਵਿੱਚ ਦਿਹਾਂਤ ਅਗਲੀ ਖ਼ਬਰ ਸਬ-ਤਹਿਸੀਲ ਮਾਛੀਵਾੜਾ ’ਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਹੰਗਾਮਾ