29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਬਿਜਲੀ ਵਿਭਾਗ ਦੇ ਸਹਾਇਕ ਲਾਇਨਮੈਨ ਦੀ ਕਰੰਟ ਲੱਗਣ ਨਾਲ ਮੌਤ

ਮਾਛੀਵਾੜਾ ਸਾਹਿਬ (ਲੁਧਿਆਣਾ), 17 ਜੁਲਾਈ (ਮਨੋਜ ਕੁਮਾਰ/ ਰਾਜਦੀਪ ਸਿੰਘ ਅਲਬੇਲਾ)- ਸ਼ੁੱਕਰਵਾਰ ਦੀ ਦੁਪਹਿਰ ਵਾਪਰੀ ਇਕ ਦਰਦਨਾਕ ਘਟਨਾ ਵਿਚ..

ਅਜੀਤ ਡੈਸਕ 17-07-2026

ਮਾਛੀਵਾੜਾ ਸਾਹਿਬ (ਲੁਧਿਆਣਾ), 17 ਜੁਲਾਈ (ਮਨੋਜ ਕੁਮਾਰ/ ਰਾਜਦੀਪ ਸਿੰਘ ਅਲਬੇਲਾ)- ਸ਼ੁੱਕਰਵਾਰ ਦੀ ਦੁਪਹਿਰ ਵਾਪਰੀ ਇਕ ਦਰਦਨਾਕ ਘਟਨਾ ਵਿਚ ਮਾਛੀਵਾੜਾ ਬਿਜਲੀ ਵਿਭਾਗ ਵਿਚ ਤਾਇਨਾਤ ਸਹਾਇਕ ਲਾਇਨਮੈਨ (42) ਗੁਰਜੀਤ ਸਿੰਘ ਦੀ ਉਸ ਸਮੇਂ ਕਰੰਟ ਲੱਗਣ ਨਾਲ ਮੋਤ ਹੋ ਗਈ ਜਦੋ ਉਹ ਕਿਸੇ ਕੰਮਪਲੇਟ ਦੇ ਸਮਾਧਾਨ ਲਈ ਪਿੰਡ ਧੁੱਲੇਵਾਲ ਗਿਆ ਹੋਇਆ ਸੀ। ਜਾਣਕਾਰੀ ਅਨੁਸਾਰ ਗੁਰਜੀਤ ਸਿੰਘ ਜੋ ਕਿ ਪਿਛਲੇ ਤਿੰਨ ਸਾਲਾਂ ਤੋਂ ਮਾਛੀਵਾੜਾ ਵਿਖੇ ਬਿਜਲੀ ਵਿਭਾਗ ਵਿਚ ਤਾਇਨਾਤ ਸੀ ਤੇ ਬਹੁਤ ਹੀ ਨਿੱਘੇ ਮਿਠੜੇ ਸੁਭਾਅ ਦਾ ਮਾਲਕ ਸੀ।

ਘਟਨਾ ਵਾਲੇ ਦਿਨ ਉਹ ਪਿੰਡ ਧੁੱਲੇਵਾਲ ਵਿਭਾਗ ਦੀ ਸੂਚਨਾ ਤੇ ਬਿਜਲੀ ਸਪਲਾਈ ਠੀਕ ਕਰਨ ਗਿਆ ਸੀ ਕਿ ਉੱਥੋ ਵਾਪਰੇ ਹਾਦਸੇ ਵਿਚ ਉਸਦੀ ਕਰੰਟ ਲੱਗਣ ਨਾਲ ਮੋਤ ਹੋ ਗਈ। ਮਿੑਤਕ ਸ੍ਰੀ ਆਨੰਦਪੁਰ ਸਾਹਿਬ ਦੇ ਇਲਾਕੇ ਨਾਲ ਸਬੰਧਿਤ ਸੀ ਤੇ ਜਾਣਕਾਰੀ ਅਨੁਸਾਰ ਉਹ ਆਪਣੇ ਪਿੱਛੇ ਪਤਨੀ ਤੇ ਦੋ ਮਾਸੂਮ ਬੱਚੀਆਂ ਛੱਡ ਗਿਆ ਹੈ। ਐਸ. ਡੀ. ਓ. ਦਲਜੀਤ ਸਿੰਘ ਅਨੁਸਾਰ ਫਿਲਹਾਲ ਮਿੑਤਕ ਸਰੀਰ ਨੂੰ ਪੋਸਟਮਾਰਟਮ ਲਈ ਹਸਪਤਾਲ ਰੱਖਿਆ ਗਿਆ ਹੈ।

ਪਿਛਲੀ ਖ਼ਬਰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੀ ਬਹੁਮੰਜ਼ਿਲਾ ਪਾਰਕਿੰਗ ਦਾ ਉਦਘਾਟਨ 18 ਜੁਲਾਈ ਨੂੰ ਹੋਵੇਗਾ ਅਗਲੀ ਖ਼ਬਰ ਪਿੰਡ ਰਾਏਸਰ ਪੰਜਾਬ (ਬਰਨਾਲਾ) ਵਿਖੇ ਮਜ਼ਦੂਰਾਂ ਦੀ ਹੋਈ ਜਿੱਤ, ਪਾਣੀ ਵਾਲੀ ਟੈਂਕੀ ਉਪਰ ਚੱਲ ਰਿਹਾ ਤਿੰਨ ਰੋਜ਼ਾ ਧਰਨਾ ਸਮ...