29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਮਾਨਸਾ ਜ਼ਿਲ੍ਹੇ ’ਚ ਚਿੱਟੇ ਦੀ ਵੱਧ ਮਾਤਰਾ ਨਾਲ 2 ਨੌਜਵਾਨਾਂ ਦੀ ਮੌਤ

ਮਾਨਸਾ, 17 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹੇ ’ਚ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨਾਂ...

ਅਜੀਤ ਡੈਸਕ 17-07-2026

ਮਾਨਸਾ, 17 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹੇ ’ਚ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਨਿੱਤ ਰੋਜ਼ ਸਾਹਮਣੇ ਆ ਰਿਹਾ ਹੈ। ਜਿੱਥੇ ਬੀਤੀ ਰਾਤ ਨੇੜਲੇ ਪਿੰਡ ਖ਼ਿਆਲਾ ਕਲਾਂ ਦੇ ਮਲਕੀਤ ਸਿੰਘ (24) ਦੀ ਚਿੱਟੇ ਦਾ ਟੀਕਾ ਲਗਾਉਣ ਨਾਲ ਮੌਤ ਹੋ ਗਈ ਉੱਥੇ ਮਾਨਸਾ ਦੇ ਵਾਰਡ ਨੰਬਰ 21 ਦਾ ਹਰਪ੍ਰੀਤ ਸਿੰਘ ਹੈਪੀ ਦੀ ਵੀ ਨਸ਼ੇ ਦੀ ਵੱਧ ਮਾਤਰਾ ਕਾਰਣ ਮੌਤ ਹੋ ਗਈ।

ਮਲਕੀਤ ਦੇ ਚਾਚੇ ਪ੍ਰਗਟ ਸਿੰਘ ਤੇ ਹੈਪੀ ਦੀ ਮਾਤਾ ਨੇ ਦੋਸ਼ ਲਗਾਇਆ ਕਿ ਇਲਾਕੇ ’ਚ ਸ਼ਰੇਆਮ ਚਿੱਟਾ ਵਿਕ ਰਿਹਾ ਹੈ ਅਤੇ ਹਰ ਰੋਜ਼ ਕਿਸੇ ਨਾ ਕਿਸੇ ਪਿੰਡ ’ਚ ਨੌਜਵਾਨ ਇਸ ਦੀ ਭੇਟ ਚੜ੍ਹ ਰਹੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਮਾਨਸਾ ਨੇੜਲੇ ਪਿੰਡ ਕੋਟਧਰਮੂ ਤੇ ਕੋਟਲੀ ਕਲਾਂ ’ਚ ਵੀ ਚਿੱਟੇ ਦੀ ਵੱਧ ਮਾਤਰਾ ਲੈਣ ਕਾਰਨ 2 ਨੌਜਵਾਨ ਮੌਤ ਦੀ ਭੇਟ ਚੜ੍ਹ ਗਏ ਸਨ।

ਪਿਛਲੀ ਖ਼ਬਰ ਨਸ਼ੇੜੀ ਪਤੀ ਨੇ ਪਤਨੀ ਦੇ ਸਿਰ ’ਚ ਤਵਾ ਮਾਰ ਕੇ ਕੀਤਾ ਜ਼ਖ਼ਮੀ, ਇਲਾਜ ਦੌਰਾਨ ਮੌਤ ਅਗਲੀ ਖ਼ਬਰ ਪੁਲਿਸ ਦੀ ਜਵਾਬੀ ਫਾਇਰਿੰਗ ਦੌਰਾਨ ਮੁਲਜ਼ਮ ਦੀ ਲੱਤ ’ਚ ਲੱਗੀ ਗੋਲੀ