27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਸਰਪੰਚ ਗੁਰਦੇਵ ਸਿੰਘ ਸੈਣ ਸਮਾਜ ਵੈਲਫੇਅਰ ਬੋਰਡ ਬਠਿੰਡਾ ਦਿਹਾਤੀ ਦੇ ਚੇਅਰਮੈਨ ਨਿਯੁਕਤ

ਬੱਲੂਆਣਾ (ਬਠਿੰਡਾ), 17 ਜੁਲਾਈ (ਗੁਰਨੈਬ ਸਾਜਨ) - ਬਠਿੰਡਾ ਦੇ ਪਿੰਡ ਦਿਉਣ ਦੇ ਮੌਜੂਦਾ ਸਰਪੰਚ ਗੁਰਦੇਵ ਸਿੰਘ ਪੰਜੂ ਦੀਆਂ ਆਮ ਆਦਮੀ ਪਾਰਟੀ ਪ੍ਰਤੀ ਸ਼ਾਨਦਾਰ ਦਾ ਪ੍ਰਾਪਤੀਆਂ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਬਣਦਾ...

ਅਜੀਤ ਡੈਸਕ 17-07-2026

ਬੱਲੂਆਣਾ (ਬਠਿੰਡਾ), 17 ਜੁਲਾਈ (ਗੁਰਨੈਬ ਸਾਜਨ) - ਬਠਿੰਡਾ ਦੇ ਪਿੰਡ ਦਿਉਣ ਦੇ ਮੌਜੂਦਾ ਸਰਪੰਚ ਗੁਰਦੇਵ ਸਿੰਘ ਪੰਜੂ ਦੀਆਂ ਆਮ ਆਦਮੀ ਪਾਰਟੀ ਪ੍ਰਤੀ ਸ਼ਾਨਦਾਰ ਦਾ ਪ੍ਰਾਪਤੀਆਂ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਬਣਦਾ ਸਨਮਾਨ ਦਿੱਤਾ ਹੈ। ਬਠਿੰਡਾ ਦਿਹਾਤੀ ਦਾ ਨਵਾਂ ਹਲਕਾ ਇੰਚਾਰਜ ਬਣਦਿਆਂ ਹੀ ਗੁਰਦੇਵ ਸਿੰਘ ਪੰਜੂ ਨੂੰ ਪੰਜਾਬ ਸਰਕਾਰ ਵਲੋਂ ਸੈਣ ਸਮਾਜ ਵੈਲਫੇਅਰ ਬੋਰਡ ਬਠਿੰਡਾ ਦਿਹਾਤੀ ਦਾ ਚੇਅਰਮੈਨ ਬਣਾ ਦਿੱਤਾ ਗਿਆ ਹੈ।
ਗੁਰਦੇਵ ਸਿੰਘ ਪੰਜੂ ਦੇ ਚੇਅਰਮੈਨ ਬਣਨ ਦੀ ਖੁਸ਼ੀ ਵਿਚ ਸੈਣ ਸਮਾਜ ਨੇ ਜਿਥੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਉਥੇ ਗੁਰਦੇਵ ਸਿੰਘ ਪੰਜੂ ਨੂੰ ਮੁਬਾਰਕਬਾਦ ਦਿੱਤੀ। ਗੁਰਦੇਵ ਸਿੰਘ ਪੰਜੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਪਛੜੇ ਆ ਰਹੇ ਸੈਣ ਸਮਾਜ ਭਾਈਚਾਰੇ ਨੂੰ ਮਾਣ ਸਨਮਾਨ ਦੇ ਕੇ ਨਿਵਾਜਿਆ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਲਈ ਦਿਨ ਰਾਤ ਮਿਹਨਤ ਕਰਦੇ ਆ ਰਹੇ ਹਨ ਅਤੇ ਅੱਗੇ ਤੋਂ ਵੀ ਪਿੰਡ ਪਿੰਡ ਜਾ ਕੇ ਸੈਣ ਸਮਾਜ ਭਾਈਚਾਰੇ ਦੇ ਦੁੱਖ ਤਕਲੀਫਾਂ ਅਤੇ ਮੰਗਾਂ ਨੂੰ ਪੰਜਾਬ ਸਰਕਾਰ ਅੱਗੇ ਰੱਖਣਗੇ।ਉਨ੍ਹਾਂ ਕਿਹਾ ਕਿ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਹੈ ਸੈਣ ਸਮਾਜ ਜੇ ਕਿਸੇ ਵੀ ਸਿਆਸੀ ਪਾਰਟੀ ਦੀ ਸਰਕਾਰ ਨੇ ਬਾਂਹ ਨਹੀਂ ਫੜੀ, ਜਦੋਂ ਕਿ ਹਰ ਪੰਜ ਸਾਲ ਬਾਅਦ ਸੈਣ ਸਮਾਜ ਦਾ ਵੀ ਸਰਕਾਰ ਬਣਾਉਣ ਵਿਚ ਵੱਡਾ ਯੋਗਦਾਨ ਪਾਉਂਂਦਾ ਆ ਰਿਹਾ ਹੈ।

ਪਿਛਲੀ ਖ਼ਬਰ ਹੋਟਲ ਵਿਚ ਲੱਗੀ ਭਿਆਨਕ ਅੱਗ ਅਗਲੀ ਖ਼ਬਰ ਜੇ.ਈ. ਦੀ ਸ਼ੱਕੀ ਹਾਲਤ ਵਿਚ ਮੌਤ