26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਨੀਤੂ ਮਨਹਾਸ ਬਣੇ ਨਗਰ ਕੌਂਸਲ ਸੁਜਾਨਪੁਰ ਦੇ ਪ੍ਰਧਾਨ ਅਤੇ ਸੁਰਿੰਦਰ ਸ਼ਰਮਾ ਉਪ ਪ੍ਰਧਾਨ

ਪਠਾਨਕੋਟ, 17 ਜੁਲਾਈ (ਵਿਨੋਦ) - ਡੀਸੀ ਦਫ਼ਤਰ ਪਠਾਨਕੋਟ ਵਿਖੇ ਡਿਪਟੀ ਕਮਿਸ਼ਨਰ ਪਠਾਨਕੋਟ ਡਾਕਟਰ ਪਲਵੀ ਦੀ ਅਗਵਾਈ ਵਿਚ ਨਗਰ ਕੌਂਸਲ ਸੁਜਾਨਪੁਰ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਦੀ

ਅਜੀਤ ਡੈਸਕ 17-07-2026

ਪਠਾਨਕੋਟ, 17 ਜੁਲਾਈ (ਵਿਨੋਦ) - ਡੀਸੀ ਦਫ਼ਤਰ ਪਠਾਨਕੋਟ ਵਿਖੇ ਡਿਪਟੀ ਕਮਿਸ਼ਨਰ ਪਠਾਨਕੋਟ ਡਾਕਟਰ ਪਲਵੀ ਦੀ ਅਗਵਾਈ ਵਿਚ ਨਗਰ ਕੌਂਸਲ ਸੁਜਾਨਪੁਰ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਕੀਤੀ ਗਈ, ਇਸ ਮੌਕੇ 'ਤੇ ਆਮ ਆਦਮੀ ਪਾਰਟੀ ਦੇ ਚਾਰ ਕੌਂਸਲਰ ਪਹੁੰਚੇ ਸਨ, ਜਿਨਾਂ ਵਿਚ ਨੀਤੂ ਮਨਹਾਸ, ਸੁਰਿੰਦਰ ਸ਼ਰਮਾ, ਰਾਣਾ ਪ੍ਰਤਾਪ ਅਤੇ ਸੁਦੇਸ਼ ਕੁਮਾਰੀ ਸ਼ਾਮਿਲ ਸਨ। ਸਰਬਸੰਮਤੀ ਨਾਲ ਨੀਤੂ ਮਨਹਾਸ ਨੂੰ ਨਗਰ ਕੌਂਸਲ ਸੁਜਾਨਪੁਰ ਦਾ ਪ੍ਰਧਾਨ ਅਤੇ ਸੁਰਿੰਦਰ ਸ਼ਰਮਾ ਨੂੰ ਉਪ ਪ੍ਰਧਾਨ ਬਣਾਇਆ ਗਿਆ। ਇਸ ਮੌਕੇ ਹਲਕਾ ਇੰਚਾਰਜ ਡਾਕਟਰ ਸਵਰਨ ਸਿੰਘ ਸਲਾਰੀਆ ਨੇ ਕਿਹਾ ਕਿ ਸੁਜਾਨਪੁਰ ਵਿਚ ਪਹਿਲੀ ਵਾਰ ਨਗਰ ਕੌਂਸਲ ਆਮ ਆਦਮੀ ਪਾਰਟੀ ਦੀ ਬਣੀ ਹੈ ਅਤੇ ਆਮ ਆਦਮੀ ਪਾਰਟੀ ਸੁਜਾਨਪੁਰ ਦੇ ਸ਼ਹਿਰ ਵਾਸੀਆਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਜਲਦ ਤੋਂ ਜਲਦ ਹੱਲ ਕਰਵਾਵੇਗੀ। ਉਨ੍ਹਾਂ ਕਿਹਾ ਕਿ ਪੂਰੇ ਸੁਜਾਨਪੁਰ ਦਾ ਨਿਰਪੱਖ ਹੋ ਕੇ ਵਿਕਾਸ ਕੀਤਾ ਜਾਵੇਗਾ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਨੀਤੂ ਮਨਹਾਸ ਅਤੇ ਨਵ ਨਿਯੁਕਤ ਉਪ ਪ੍ਰਧਾਨ ਸੁਰਿੰਦਰ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਾਈ ਕਮਾਨ ਵਲੋਂ ਉਨਾਂ ਨੂੰ ਜੋ ਸੁਜਾਨਪੁਰ ਨਗਰ ਕੌਂਸਲ ਦੀ ਜਿੰਮੇਵਾਰੀ ਦਿੱਤੀ ਗਈ, ਉਹ ਤਨ ਮਨ ਧਨ ਨਾਲ ਇਸ ਉੱਪਰ ਖਰੇ ਉਤਰਨ ਦੀ ਪੂਰੀ ਕੋਸ਼ਿਸ਼ ਕਰਨਗੇ ਅਤੇ ਸ਼ਹਿਰ ਦਾ ਸਰਵਪੱਖੀ ਵਿਕਾਸ ਕਰਵਾਇਆ ਜਾਵੇਗਾ!

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਦਾ ਘਿਰਾਓ ਕਰਨ ਜਾ ਰਹੇ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਨੂੰ ਪੁਲਿਸ ਨੇ ਲਿਆ ਹਿਰਾਸਤ ਵਿਚ ਅਗਲੀ ਖ਼ਬਰ ਪਹਾੜੀ ਤੋਂ ਭਾਰੀ ਪੱਥਰ ਅਤੇ ਮਲਬਾ ਡਿੱਗਣ ਤੋਂ ਬਾਅਦ, ਕੇਦਾਰਨਾਥ ਟ੍ਰੈਕਿੰਗ ਰੂਟ ਨੂੰ ਅਸਥਾਈ ਤੌਰ 'ਤੇ ਕੀਤਾ ਗਿਆ ਬੰਦ