25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਨੀਟ ਦੀ ਪ੍ਰੀਖਿਆ ਵਿਚ ਸੰਗਰੂਰ ਦੇ ਸ਼ੋਰਿਆ ਸਿੰਗਲਾ ਨੇ ਪ੍ਰਾਪਤ ਕੀਤਾ 174ਵਾਂ ਰੈਂਕ

ਸੰਗਰੂਰ, 17 ਜੁਲਾਈ (ਧੀਰਜ ਪਸ਼ੌਰੀਆ) - ਨੀਟ ਦੀ ਪ੍ਰੀਖਿਆ ਵਿਚ 23 ਲੱਖ ਪ੍ਰੀਖਿਆਰਥੀਆਂ ਵਿਚੋਂ 174 ਵਾਂ ਰੈਕ ਪ੍ਰਾਪਤ ਕਰਕੇ ਸੰਗਰੂਰ ਦੇ ਸੌ਼ਰਿਆ ਸਿੰਗਲਾ ਨੇ ਆਪਣੇ ਮਾਪਿਆਂ...

ਅਜੀਤ ਡੈਸਕ 17-07-2026

 ਸੰਗਰੂਰ, 17 ਜੁਲਾਈ (ਧੀਰਜ ਪਸ਼ੌਰੀਆ) - ਨੀਟ ਦੀ ਪ੍ਰੀਖਿਆ ਵਿਚ 23 ਲੱਖ ਪ੍ਰੀਖਿਆਰਥੀਆਂ ਵਿਚੋਂ 174 ਵਾਂ ਰੈਕ ਪ੍ਰਾਪਤ ਕਰਕੇ ਸੰਗਰੂਰ ਦੇ ਸੌ਼ਰਿਆ ਸਿੰਗਲਾ ਨੇ ਆਪਣੇ ਮਾਪਿਆਂ ਦੇ ਨਾਲ ਨਾਲ ਸੰਗਰੂਰ ਸ਼ਹਿਰ ਦਾ ਨਾਂਅ ਰੋਸ਼ਨ ਕੀਤਾ ਹੈ। ਸ਼ੌਰਿਆ ਸਿੰਗਲਾ ਬੱਚਿਆਂ ਦੇ ਮਾਹਿਰ ਡਾਕਟਰ ਅਮਿਤ ਸਿੰਗਲਾ ਅਤੇ ਡਾਕਟਰ ਪੂਨਮ ਸਿੰਗਲਾ ਦਾ ਹੋਣਹਾਰ ਸਪੁੱਤਰ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਵਿਧਾਇਕਾ ਨਰਿੰਦਰ ਕੌਰ ਭਰਾਜ, ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਵਿਧਾਇਕ ਅਰਵਿੰਦ ਖੰਨਾ, ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਅਤੇ ਹੋਰਨਾਂ ਨੇ ਸ਼ੋਰਿਆ ਸਿੰਗਲਾ ਦੀ ਇਸ ਪ੍ਰਾਪਤੀ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਵਲੋਂ ਸ਼ਰਧਾ ਸਹਿਤ ਮਨਾਈ ਜਾ ਰਹੀ ਹੈ ਜਥੇਦਾਰ ਤੇਜਾ ਸਿੰਘ ਸਮੁੰਦਰੀ ਦੀ ਸ਼ਹੀਦੀ ਸ਼ਤਾਬਦੀ ਅਗਲੀ ਖ਼ਬਰ ਭਾਰਤੀ ਨੌਜਵਾਨ ਇੰਜੀਨੀਅਰ ਦੀ ਸਕਾਈਡਾਈਵਿੰਗ ਹਾਦਸੇ ਵਿਚ ਮੌਤ