ਚੰਡੀਗੜ੍ਹ, 16 ਜੁਲਾਈ- ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕਿ ਅੱਜ ਮੋਹਾਲੀ ਤੋਂ 2,800 ਨਵੇਂ ਡਿਪੂ ਹੋਲਡਰਾਂ ਨੂੰ ਲਾਇਸੈਂਸ ਸੌਂਪ ਕੇ ਹਜ਼ਾਰਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਦਾ ਨਵਾਂ ਰਾਹ ਖੋਲ੍ਹਿਆ ਹੈ। ਇਹ ਸਿਰਫ਼ ਇਕ ਲਾਇਸੈਂਸ ਨਹੀਂ, ਸਗੋਂ ਲੋਕਾਂ ਦੀ ਸੇਵਾ ਦਾ ਪਵਿੱਤਰ ਫ਼ਰਜ਼ ਹੈ। ਮੇਰੀ ਤੁਹਾਡੇ ਸਾਰਿਆਂ ਅੱਗੇ ਬੇਨਤੀ ਹੈ ਕਿ ਹਰ ਲੋੜਵੰਦ ਨਾਲ ਇਨਸਾਫ਼, ਇਮਾਨਦਾਰੀ ਅਤੇ ਪਿਆਰ ਨਾਲ ਪੇਸ਼ ਆਓ, ਖ਼ਾਸ ਕਰਕੇ ਬਜ਼ੁਰਗਾਂ, ਦਿਵਿਆਂਗਾਂ ਅਤੇ ਗਰੀਬ ਪਰਿਵਾਰਾਂ ਦੀ ਸਹਾਇਤਾ ਨੂੰ ਆਪਣਾ ਧਰਮ ਸਮਝੋ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦਾ ਹਰ ਫ਼ੈਸਲਾ ਲੋਕਾਂ ਦੀ ਭਲਾਈ ਲਈ ਹੈ ਅਤੇ ਲੋਕਾਂ ਦੇ ਟੈਕਸ ਦਾ ਹਰ ਪੈਸਾ ਮੁੜ ਲੋਕਾਂ ’ਤੇ ਹੀ ਖਰਚ ਕੀਤਾ ਜਾ ਰਿਹਾ ਹੈ।
ਆਓ, ਮਿਲ ਕੇ ਸੇਵਾ, ਇਮਾਨਦਾਰੀ ਅਤੇ ਭਰੋਸੇ ਨਾਲ ਮੁੜ ਰੰਗਲਾ ਪੰਜਾਬ ਬਣਾਈਏ।