11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਜੇਲ੍ਹ ‘ਚ ਨਜ਼ਰਬੰਦ ਨੌਜਵਾਨ ਦੀ ਹੋਈ ਮੌਤ,ਪਰਿਵਾਰ ਨੇ ਲਾਸ਼ ਨੂੰ ਸੜਕ 'ਤੇ ਰੱਖ ਲਾਇਆ ਜਾਮ

ਪਾਤੜਾਂ (ਪਟਿਆਲਾ), 5 ਜੁਲਾਈ (ਜਗਦੀਸ਼ ਸਿੰਘ ਕੰਬੋਜ) - ਪਟਿਆਲਾ ਜ਼ਿਲ੍ਹੇ ਦੀ ਸਬਡਵੀਜਨ ਪਾਤੜਾਂ ਦੇ ਪਿੰਡ ਸ਼ੁਤਰਾਣਾਂ ਦੇ ਰਹਿਣ ਵਾਲੇ ਲੁਧਿਆਣਾ ਜੇਲ੍ਹ ‘ਚ ਨਜ਼ਰਬੰਦ ਗੁਰਸਿੱਖ ਨੌਜਵਾਨ ਅਰਸ਼ਦੀਪ ਸਿੰਘ...

ਅਜੀਤ ਡੈਸਕ 05-07-2026

ਪਾਤੜਾਂ (ਪਟਿਆਲਾ), 5 ਜੁਲਾਈ (ਜਗਦੀਸ਼ ਸਿੰਘ ਕੰਬੋਜ) - ਪਟਿਆਲਾ ਜ਼ਿਲ੍ਹੇ ਦੀ ਸਬਡਵੀਜਨ ਪਾਤੜਾਂ ਦੇ ਪਿੰਡ ਸ਼ੁਤਰਾਣਾਂ ਦੇ ਰਹਿਣ ਵਾਲੇ ਲੁਧਿਆਣਾ ਜੇਲ੍ਹ ‘ਚ ਨਜ਼ਰਬੰਦ ਗੁਰਸਿੱਖ ਨੌਜਵਾਨ ਅਰਸ਼ਦੀਪ ਸਿੰਘ ਦੀ ਮੌਤ ਹੋ ਗਈ, ਜਿਸ ਦਾ ਪੋਸਟਮਾਰਟਮ ਹੋਣ ਮਗਰੋਂ ਮਿਲੀ ਲਾਸ਼ ਨੂੁੰ ਪਾਤੜਾਂ ਨੇੜ੍ਹੇ ਕੌਮੀ ਮਾਰਗ 'ਤੇ ਰੱਖ ਕੇ ਪਰਿਵਾਰਿਕ ਮੈਬਰਾਂ ਵਲੋਂ ਧਰਨਾਂ ਸ਼ੁਰੂ ਕਰ ਦਿੱਤਾ ਗਿਆ ਹੈ। ਧਰਨਾਕਾਰੀਆਂ ਵਲੋਂ ਜੇਲ੍ਹ ਪ੍ਰਸ਼ਾਸ਼ਨ 'ਤੇ ਰੋਸ ਜ਼ਾਹਰ ਕਰਦਿਆਂ ਅਤੇ ਨਾਅਰੇਬਾਜ਼ੀ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਗਈ। ਪਾਤੜਾਂ ਪੁਲਿਸ ਵਲੋਂ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕਰਕੇ ਮਾਮਲੇ ਨੂੰ ਸੁਲਝਾ ਲੈਣ ਦੀ ਗੱਲ ਕਹੀ ਜਾ ਰਹੀ ਹੈ।ਧਰਨੇ ਕਾਰਨ ਲੱਗੇ ਜਾਮ ਨੂੰ ਖੋਲ੍ਹਣ ਲਈ ਬਦਲਵੇਂ ਪ੍ਰਬੰਧਾਂ ਰਾਹੀ ਆਵਾਜਾਈ ਨੂੰ ਬਹਾਲ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਪਿਛਲੀ ਖ਼ਬਰ ਲੁਧਿਆਣਾਂ ਜੇਲ੍ਹ ‘ਚ ਪਾਤੜਾਂ ਇਲਾਕੇ ਦੇ ਗੁਰਸਿੱਖ ਨੌਜਵਾਨ ਦੀ ਹੋਈ ਮੌਤ ਅਗਲੀ ਖ਼ਬਰ ਸੋਸ਼ਲ ਮੀਡੀਆ 'ਤੇ ਲਾਈਵ ਹੋਣ ਮਗਰੋਂ ਨੌਜਵਾਨ ਵਲੋਂ ਖੁਦਕੁਸ਼ੀ