11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਦਿਨ ਦਿਹਾੜੇ ਅਣਪਛਾਤੇ ਹਮਲਾਵਰਾਂ ਨੇ ਇਕ ਨੌਜਵਾਨ ਤੇ ਚਲਾਈਆਂ ਗੋਲੀਆਂ

ਚੌਕ ਮਹਿਤਾ (ਅੰਮ੍ਰਿਤਸਰ) , 5 ਜੁਲਾਈ (ਜਗਦੀਸ਼ ਸਿੰਘ ਬਮਰਾਹ)- ਮਹਿਤਾ ਚੌਂਕ ਪੁਲਿਸ ਥਾਣੇ ਦੇ ਅਧੀਨ ਆਉਂਦੇ ਅੱਡਾ ਬੁੱਟਰ...

ਅਜੀਤ ਡੈਸਕ 05-07-2026

ਚੌਕ ਮਹਿਤਾ (ਅੰਮ੍ਰਿਤਸਰ) , 5 ਜੁਲਾਈ (ਜਗਦੀਸ਼ ਸਿੰਘ ਬਮਰਾਹ)- ਮਹਿਤਾ ਚੌਂਕ ਪੁਲਿਸ ਥਾਣੇ ਦੇ ਅਧੀਨ ਆਉਂਦੇ ਅੱਡਾ ਬੁੱਟਰ ਵਿਖੇ ਦਿਨ ਦਿਹਾੜੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਕੇ ਇਕ ਨੌਜਵਾਨ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਥਾਣਾ ਮੁਖੀ ਮੈਡਮ ਸਿਮਰਨ ਜੀਤ ਕੌਰ ਵਲੋਂ ਮਿਲੀ ਜਾਣਕਾਰੀ ਜ਼ਖ਼ਮੀ ਨੌਜਵਾਨ ਜਿਸ ਦੇ ਪੈਰ ਵਿਚ ਗੋਲੀ ਲੱਗੀ ਹੈ, ਦੀ ਪਛਾਣ ਜੋਬਨ ਪ੍ਰੀਤ ਸਿੰਘ ਪੁੱਤਰ ਸਰਬਜੀਤ ਸਿੰਘ ਪਿੰਡ ਦਿਆਲਗੜ੍ਹ ਵਜੋਂ ਹੋਈ ਹੈ।

ਜ਼ਖ਼ਮੀ ਨੌਜਵਾਨ ਨੂੰ ਬਾਬਾ ਬਕਾਲਾ ਸਾਹਿਬ ਦੇ ਸਰਕਾਰੀ ਹਸਪਤਾਲ ਵਿਚ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਭਾਲ ਬੜੀ ਸਰਗਰਮੀ ਨਾਲ ਕੀਤੀ ਜਾ ਰਹੀ ਹੈ।

 

ਪਿਛਲੀ ਖ਼ਬਰ ਸੋਸ਼ਲ ਮੀਡੀਆ 'ਤੇ ਲਾਈਵ ਹੋਣ ਮਗਰੋਂ ਨੌਜਵਾਨ ਵਲੋਂ ਖੁਦਕੁਸ਼ੀ ਅਗਲੀ ਖ਼ਬਰ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਚੱਲ ਰਿਹਾ ਪੰਥਕ ਇਕੱਠ ਹੋਇਆ ਸਮਾਪਤ