12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਹਲਕਾ ਵਿਧਾਇਕ ਜਗਦੀਪ ਗੋਲਡੀ ਕੰਬੋਜ ਨੇ ਆਪਣੀ ਪਤਨੀ ਦੇ ਨਾਲ ਕੀਤੀ ਵੋਟ ਪੋਲ

ਜਲਾਲਾਬਾਦ (ਫ਼ਾਜ਼ਿਲਕਾ), 5 ਜੁਲਾਈ (ਜਤਿੰਦਰ ਪਾਲ ਸਿੰਘ) - ਹਲਕਾ ਜਲਾਲਾਬਾਦ ਵਿਚ ਅੱਜ ਜਲਾਲਾਬਾਦ ਨਗਰ ਕੌਂਸਲ ਦੀਆਂ ਹੋ ਰਹੀਆਂ ਚੋਣਾਂ ਵਿਚ ਹਲਕਾ ਵਿਧਾਇਕ ਜਗਦੀਪ ਗੋਲਡੀ ਕੰਬੋਜ...

ਅਜੀਤ ਡੈਸਕ 05-07-2026

ਜਲਾਲਾਬਾਦ (ਫ਼ਾਜ਼ਿਲਕਾ), 5 ਜੁਲਾਈ (ਜਤਿੰਦਰ ਪਾਲ ਸਿੰਘ) - ਹਲਕਾ ਜਲਾਲਾਬਾਦ ਵਿਚ ਅੱਜ ਜਲਾਲਾਬਾਦ ਨਗਰ ਕੌਂਸਲ ਦੀਆਂ ਹੋ ਰਹੀਆਂ ਚੋਣਾਂ ਵਿਚ ਹਲਕਾ ਵਿਧਾਇਕ ਜਗਦੀਪ ਗੋਲਡੀ ਕੰਬੋਜ ਨੇ ਆਪਣੀ ਪਤਨੀ ਸੋਫੀਆ ਗੋਲਡੀ ਕੰਬੋਜ ਦੇ ਨਾਲ ਆਪਣੀ ਵੋਟ ਪੋਲ ਕੀਤੀ। ਵੋਟ ਪੋਲ ਕਰਨ ਤੋਂ ਬਾਅਦ ਗੱਲਬਾਤ ਕਰਦੇ ਹੋਏ ਹਲਕਾ ਵਿਧਾਇਕ ਨੇ ਕਿਹਾ ਕਿ ਸ਼ਹਿਰ ਵਿਚ ਅਮਨ ਅਮਾਨ ਦੇ ਨਾਲ ਵੋਟਾਂ ਕਰਵਾਉਣ ਦੀ ਕੋਸ਼ਿਸ਼ ਹੈ। ਪਹਿਲਾਂ ਕਾਗ਼ਜ਼ ਭਰਨ ਲੱਗਿਆ ਸਭ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਸੀ ਅਤੇ ਆਪਣੇ ਕਾਗ਼ਜ਼ ਭਰੋ। ਸਾਰੀਆਂ ਪਾਰਟੀਆਂ ਨੇ ਅਮਨ ਅਮਾਨ ਦੇ ਨਾਲ ਆਪਣੇ ਕਾਗ਼ਜ਼ ਭਰੇ ਹਨ। ਹੁਣ ਚੋਣਾਂ ਵਿਚ ਅਮਨ ਦੇ ਨਾਲ ਵੋਟਾਂ ਹੋਣਗੀਆਂ। ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਵਲ਼ੋਂ ਹਲਕੇ ਅੰਦਰ ਹੋਏ ਵਿਕਾਸ ਕਾਰਜਾਂ ਦੇ ਨਾਲ ਸ਼ਹਿਰ ਵਿਚ ਲੋਕ ਆਮ ਆਦਮੀ ਪਾਰਟੀ ਦੀ ਕੌਂਸਲ ਬਣਾਉਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਬਹੁਤ ਖ਼ੁਸ਼ ਹਨ ਕਿ ਲਗਭਗ 15 ਸਾਲਾਂ ਬਾਅਦ ਨਗਰ ਕੌਂਸਲ ਦੀਆਂ ਚੋਣਾਂ ਵਿਚ ਬਿਨਾਂ ਕਿਸੇ ਡਰ ਭੈਅ ਦੇ ਵੋਟਾਂ ਪਾਉਣਗੇ।

ਪਿਛਲੀ ਖ਼ਬਰ ਹਰਿਆਵਲ ਮੁਹਿੰਮ ਤਹਿਤ ਫ਼ਿਰੋਜ਼ਪੁਰ ਨਜ਼ਦੀਕ ਕੱਚੇ ਬੰਨ੍ਹ 'ਤੇ ਲਗਾਏ ਜਾ ਰਹੇ ਵੱਡੀ ਗਿਣਤੀ ਵਿਚ ਪੌਦੇ ਅਗਲੀ ਖ਼ਬਰ ਜ਼ੀਰਕਪੁਰ ਕੌਂਸਲ ਦੇ ਅਹੁਦੇਦਾਰਾਂ ਦੀ ਚੋਣ ਪ੍ਰਕਿਰਿਆ 'ਚ ਧੱਕੇਸ਼ਾਹੀ ਦੇ ਦੋਸ਼