12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਮਮਦੋਟ ਨਗਰ ਪੰਚਾਇਤ ਦੇ 2 ਵਾਰਡਾਂ ਲਈ ਵੋਟਿੰਗ ਅਮਨ ਸ਼ਾਂਤੀ ਨਾਲ ਜਾਰੀ

ਮਦੋਟ/ਫ਼ਿਰੋਜ਼ਪੁਰ 5 ਜੁਲਾਈ (ਸੁਖਦੇਵ ਸਿੰਘ ਸੰਗਮ/ਰਾਜਿੰਦਰ ਸਿੰਘ ਹਾਂਡਾ) - ਮਮਦੋਟ ਨਗਰ ਪੰਚਾਇਤ ਦੇ 2 ਵਾਰਡਾਂ ਲਈ ਅੱਜ ਵੋਟਿੰਗ ਅਮਨ ਸ਼ਾਂਤੀ ਨਾਲ ਜਾਰੀ ਹੈ। ਮਮਦੋਟ ਪੁਲਿਸ ਦੁਆਰਾ ਕੀਤੇ ਗਏ ਸੁਚੱਜੇ...

ਅਜੀਤ ਡੈਸਕ 05-07-2026

ਮਮਦੋਟ/ਫ਼ਿਰੋਜ਼ਪੁਰ 5 ਜੁਲਾਈ (ਸੁਖਦੇਵ ਸਿੰਘ ਸੰਗਮ/ਰਾਜਿੰਦਰ ਸਿੰਘ ਹਾਂਡਾ) - ਮਮਦੋਟ ਨਗਰ ਪੰਚਾਇਤ ਦੇ 2 ਵਾਰਡਾਂ ਲਈ ਅੱਜ ਵੋਟਿੰਗ ਅਮਨ ਸ਼ਾਂਤੀ ਨਾਲ ਜਾਰੀ ਹੈ। ਮਮਦੋਟ ਪੁਲਿਸ ਦੁਆਰਾ ਕੀਤੇ ਗਏ ਸੁਚੱਜੇ ਸੁਰਿੱਖਆ ਪ੍ਰਬੰਧਾਂ ਹੇਠ ਵਾਰਡ ਨੰਬਰ 9 ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ (ਪੁਰਾਣਾਂ ਸਕੂਲ) ਅਤੇ ਵਾਰਡ ਨੰਬਰ 3 ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਮਮਦੋਟ ਵਿਖੇ ਬਣਾਏ ਗਏ ਬੂਥਾਂ ਤੇ ਵੋਟਾਂ ਪਾਉਣ ਦੀ ਰਫ਼ਤਾਰ ਬੇਹੱਦ ਮੱਠੀ ਚੱਲ ਰਹੀ ਹੈ। ਗਰਮੀ ਦੇ ਚਲਦਿਆਂ ਲੋਕ ਹੌਲੀ ਹੌਲੀ ਘਰਾਂ ਵਿਚੋਂ ਨਿਕਲ ਕੇ ਪੋਲਿੰਗ ਬੂਥਾਂ ਤੇ ਪਹੁੰਚ ਰਹੇ ਹਨ। ਜ਼ਿਕਰਯੋਗ ਹੈ ਕਿ ਨਗਰ ਪੰਚਾਇਤ ਮਮਦੋਟ ਦੇ 13 ਵਾਰਡਾਂ ਵਿਚੋਂ 11 ਤੇ ਪਹਿਲਾਂ ਹੀ 9 ਆਂਮ ਆਦਮੀ ਪਾਰਟੀ ਅਤੇ 2 ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ।

ਪਿਛਲੀ ਖ਼ਬਰ ਨਗਰ ਕੌਂਸਲ ਤਪਾ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਕੱਲ੍ਹ 6 ਜੁਲਾਈ ਨੂੰ ਅਗਲੀ ਖ਼ਬਰ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਦਾ ਸਹਾਇਕ ਸੁਪਰਡੈਂਟ ਹਰਭਜਨ ਸਿੰਘ ਗ੍ਰਿਫ਼ਤਾਰ