14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਦੂਜੇ ਟੀ-20 'ਚ ਭਾਰਤ ਨੇ ਇੰਗਲੈਂਡ ਨੂੰ ਜਿੱਤਣ ਲਈ ਦਿੱਤਾ 191 ਦੌੜਾਂ ਦਾ ਟੀਚਾ

ਓਲਡ ਟ੍ਰੈਫਰਡ (ਇੰਗਲੈਂਡ), 4 ਜੁਲਾਈ - ਭਾਰਤ ਅਤੇ ਇੰਗਲੈਂਡ ਦੀਆਂ ਕ੍ਰਿਕਟ ਟੀਮਾਂ ਦਰਮਿਆਨ ਦੂਜਾ ਟੀ-20 ਅੱਜ ਓਲਡ ਟ੍ਰੈਫਰਡ ਸਟੇਡੀਅਮ ਵਿਖੇ ਹੋ ਰਿਹਾ ਹੈ। ਟਾਸ ਜਿੱਤ ਕੇ ਭਾਰਤੀ ਟੀਮ...

ਅਜੀਤ ਡੈਸਕ 04-07-2026

ਓਲਡ ਟ੍ਰੈਫਰਡ (ਇੰਗਲੈਂਡ), 4 ਜੁਲਾਈ - ਭਾਰਤ ਅਤੇ ਇੰਗਲੈਂਡ ਦੀਆਂ ਕ੍ਰਿਕਟ ਟੀਮਾਂ ਦਰਮਿਆਨ ਦੂਜਾ ਟੀ-20 ਅੱਜ ਓਲਡ ਟ੍ਰੈਫਰਡ ਸਟੇਡੀਅਮ ਵਿਖੇ ਹੋ ਰਿਹਾ ਹੈ। ਟਾਸ ਜਿੱਤ ਕੇ ਭਾਰਤੀ ਟੀਮ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਨਿਰਧਾਰਤ 20 ਓਵਰਾਂ ਵਿਚ 7 ਵਿਕਟਾਂ ਦੇ ਨੁਕਸਾਨ 'ਤੇ 190 ਦੌੜਾਂ ਬਣਾਈਆਂ। ਭਾਰਤ ਵਲੋਂ ਵਿਕਟਕੀਪਰ ਬੱਲੇਬਾਜ਼ੀ ਇਸ਼ਾਨ ਕਿਸ਼ਨ ਨੇ ਸਭ ਤੋਂ ਵੱਧ 49 (40 ਗੇਂਦਾਂ) ਦੌੜਾਂ ਬਣਾਈਆਂ ਜਦਕਿ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ 43 (24 ਗੇਂਦਾਂ) ਅਤੇ ਕਪਤਾਨ ਸ਼੍ਰੇਅਸ ਅਈਅਰ ਨੇ 37 (22 ਗੇਂਦਾਂ) ਦੌੜਾਂ ਬਣਾਈਆਂ। ਇੰਗਲੈਂਡ ਵਲੋਂ ਤੇਜ਼ ਗੇਂਦਬਾਜ਼ ਸੈਮ ਕਰਨ ਨੇ 4 ਓਵਰਾਂ ਵਿਚ 33 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ।

ਪਿਛਲੀ ਖ਼ਬਰ ਭਾਰਤ-ਇੰਗਲੈਂਡ ਦੂਜਾ ਟੀ-20 : ਇੰਗਲੈਂਡ ਦੀੰ ਖਰਾਬ ਸ਼ੁਰੂਆਤ, ਅਰਸ਼ਦੀਪ ਸਿੰਘ ਨੇ 1 ਦੌੜ 'ਤੇ ਦੋਵੇਂ ਸਲਾਮੀ ਬੱਲੇਬਾਜ਼ ਕੀਤੇ... ਅਗਲੀ ਖ਼ਬਰ ਭਾਰਤ-ਇੰਗਲੈਂਡ ਦੂਜਾ ਟੀ-20 : ਭਾਰਤ ਨੇ ਗਵਾਈ 6ਵੀਂ ਵਿਕਟ, ਅਕਸ਼ਰ ਪਟੇਲ 2 (3 ਗੇਂਦਾਂ) ਦੌੜਾਂ ਬਣਾ ਕੇ ਆਊਟ