20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

1991 ਫਰਜ਼ੀ ਪੁਲਿਸ ਮੁਕਾਬਲੇ ਵਿਚ ਕਸ਼ਮੀਰ ਸਿੰਘ ਨੂੰ ਅਦਾਲਤ ਨੇ ਸੁਣਾਈ ਪੰਜ ਸਾਲ ਦੀ ਕੈਦ

ਐਸ. ਏ. ਐਸ. ਨਗਰ, 4 ਜੁਲਾਈ (ਕਪਿਲ ਵਧਵਾ)- ਲਗਭਗ ਤਿੰਨ ਦਹਾਕਿਆਂ ਪੁਰਾਣੇ ਬਲਜੀਤ ਸਿੰਘ ਦੇ ਕਥਿਤ ਗੈਰ-ਕਾਨੂੰਨੀ ਅਗਵਾ...

ਅਜੀਤ ਡੈਸਕ 04-07-2026

ਐਸ. ਏ. ਐਸ. ਨਗਰ, 4 ਜੁਲਾਈ (ਕਪਿਲ ਵਧਵਾ)- ਲਗਭਗ ਤਿੰਨ ਦਹਾਕਿਆਂ ਪੁਰਾਣੇ ਬਲਜੀਤ ਸਿੰਘ ਦੇ ਕਥਿਤ ਗੈਰ-ਕਾਨੂੰਨੀ ਅਗਵਾ, ਨਾਜਾਇਜ਼ ਹਿਰਾਸਤ ਅਤੇ ਤਸ਼ੱਦਦ ਦੇ ਸੀ.ਬੀ.ਆਈ. ਕੇਸ ਵਿਚ ਭਗੌੜਾ ਚੱਲ ਰਿਹਾ ਮੁਲਜ਼ਮ ਕਸ਼ਮੀਰ ਸਿੰਘ ਆਖ਼ਰਕਾਰ ਨਵੰਬਰ 2025 ਵਿਚ ਸੀ.ਬੀ.ਆਈ. ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਸ ਵਿਰੁੱਧ ਵੱਖਰੀ ਸੁਣਵਾਈ ਦੌਰਾਨ ਅਦਾਲਤ ਨੇ ਅੱਜ ਉਸਨੂੰ ਪੰਜ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ 1991 ਵਿਚ ਬਲਜੀਤ ਸਿੰਘ ਦੇ ਕਥਿਤ ਅਗਵਾ ਅਤੇ ਪੁਲਿਸ ਹਿਰਾਸਤ ਵਿਚ ਗਾਇਬ ਹੋਣ ਨਾਲ ਸਬੰਧਤ ਹੈ। ਜਾਂਚ ਤੋਂ ਬਾਅਦ ਸੀ.ਬੀ.ਆਈ. ਨੇ ਉਸ ਸਮੇਂ ਦੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।

ਇਸ ਮਾਮਲੇ ਦੀ ਸੀ.ਬੀ.ਆਈ. ਤਰਫੋਂ ਅਗਵਾਈ ਪ੍ਰੋਸੀਕਿਊਟਰ ਲੀਜ਼ਾ ਗਰੋਵਰ ਵਲੋਂ ਕੀਤੀ ਗਈ ਸੀ। ਮੁਕੱਦਮੇ ਦੌਰਾਨ ਕਸ਼ਮੀਰ ਸਿੰਘ ਭਗੌੜਾ ਘੋਸ਼ਿਤ ਹੋ ਗਿਆ ਸੀ, ਜਿਸ ਕਾਰਨ ਉਸ ਦਾ ਟਰਾਇਲ ਹੋਰ ਮੁਲਜ਼ਮਾਂ ਤੋਂ ਵੱਖ ਕਰ ਦਿੱਤਾ ਗਿਆ। ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ 29 ਮਾਰਚ 2023 ਨੂੰ ਤਤਕਾਲੀ ਐੱਸ.ਐੱਚ.ਓ. ਸੂਬਾ ਸਿੰਘ, ਦਲਬੀਰ ਸਿੰਘ ਅਤੇ ਰਵੇਲ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਵੱਖ-ਵੱਖ ਧਾਰਾਵਾਂ ਤਹਿਤ ਸਜ਼ਾਵਾਂ ਸੁਣਾਈਆਂ ਸਨ, ਜਿਨ੍ਹਾਂ ਵਿਚ ਆਈ.ਪੀ.ਸੀ. ਦੀ ਧਾਰਾ 365 ਤਹਿਤ ਪੰਜ ਸਾਲ ਦੀ ਸਖ਼ਤ ਕੈਦ ਵੀ ਸ਼ਾਮਲ ਸੀ। ਉਸ ਸਮੇਂ ਅਦਾਲਤ ਨੇ ਹੁਕਮ ਦਿੱਤਾ ਸੀ ਕਿ ਕਸ਼ਮੀਰ ਸਿੰਘ ਦੇ ਗ੍ਰਿਫ਼ਤਾਰ ਹੋਣ ਜਾਂ ਆਤਮ ਸਮਰਪਣ ਕਰਨ ਤੋਂ ਬਾਅਦ ਉਸ ਖ਼ਿਲਾਫ਼ ਕੇਸ ਦੀ ਸੁਣਵਾਈ ਕੀਤੀ ਜਾਵੇਗੀ।

ਨਵੰਬਰ 2025 ਵਿਚ ਸੀ.ਬੀ.ਆਈ. ਵਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਚੱਲੀ ਵੱਖਰੀ ਕਾਰਵਾਈ ਵਿਚ ਅਦਾਲਤ ਨੇ ਹੁਣ ਕਸ਼ਮੀਰ ਸਿੰਘ ਨੂੰ ਵੀ ਦੋਸ਼ੀ ਕਰਾਰ ਦਿੰਦਿਆਂ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।

ਪਿਛਲੀ ਖ਼ਬਰ 7 ਨੂੰ ਰਾਹੁਲ ਗਾਂਧੀ ਦੇ ਦਿੱਲੀ ਪਰਤਣ 'ਤੇ ਪੰਜਾਬ ਕਾਂਗਰਸ ਦੇ ਮੁੱਦੇ 'ਤੇ ਕੀਤੀ ਜਾਵੇਗੀ ਚਰਚਾ ਅਗਲੀ ਖ਼ਬਰ ਸਰੀ 'ਚ 14ਵਾਂ ਸਾਲਾਨਾ ਮੀਰੀ ਪੀਰੀ ਫੁੱਟਬਾਲ ਟੂਰਨਾਮੈਂਟ ਹੋਇਆ ਸ਼ੁਰੂ