30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਗੁਜਰਾਤ ਦੇ ਭਰੂਚ ਵਿਚ ਇਕ ਕੈਮੀਕਲ ਫੈਕਟਰੀ ਵਿਚ ਧਮਾਕੇ ਤੋਂ ਬਾਅਦ ਲੱਗੀ ਅੱਗ , 16 ਕਾਮੇ ਜ਼ਖ਼ਮੀ

ਸੂਰਤ, 23 ਅਪ੍ਰੈਲ - ਗੁਜਰਾਤ ਦੇ ਭਰੂਚ ਜ਼ਿਲ੍ਹੇ ਵਿਚ ਇਕ ਕੈਮੀਕਲ ਫੈਕਟਰੀ ਵਿਚ ਲੱਗੀ ਭਿਆਨਕ ਅੱਗ ਵਿਚ ਘੱਟੋ-ਘੱਟ 16 ਕਾਮੇ ਜ਼ਖ਼ਮੀ ਹੋ ਗਏ। ਡਿਪਟੀ ਸੁਪਰਡੈਂਟ ਆਫ਼ ਪੁਲਿਸ ਅਜੈ ਮੀਨਾ ਨੇ ਕਿਹਾ ਕਿ ਅੱਗ ...

ਅਜੀਤ ਡੈਸਕ 23-04-2026

ਸੂਰਤ, 23 ਅਪ੍ਰੈਲ - ਗੁਜਰਾਤ ਦੇ ਭਰੂਚ ਜ਼ਿਲ੍ਹੇ ਵਿਚ ਇਕ ਕੈਮੀਕਲ ਫੈਕਟਰੀ ਵਿਚ ਲੱਗੀ ਭਿਆਨਕ ਅੱਗ ਵਿਚ ਘੱਟੋ-ਘੱਟ 16 ਕਾਮੇ ਜ਼ਖ਼ਮੀ ਹੋ ਗਏ। ਡਿਪਟੀ ਸੁਪਰਡੈਂਟ ਆਫ਼ ਪੁਲਿਸ ਅਜੈ ਮੀਨਾ ਨੇ ਕਿਹਾ ਕਿ ਅੱਗ ਮੈਟਰੋਪੋਲੀਟਨ ਐਕਸਿਮਕੈਮ ਪ੍ਰਾਈਵੇਟ ਲਿਮਟਿਡ, ਜੋ ਕਿ ਝਗੜੀਆ, ਗੁਜਰਾਤ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਖੇਤਰ ਵਿਚ ਸਥਿਤ ਹੈ, ਵਿਚ ਦੁਪਹਿਰ 1 ਵਜੇ ਦੇ ਕਰੀਬ ਲੱਗੀ। ਉਨ੍ਹਾਂ ਕਿਹਾ ਕਿ ਘੱਟੋ-ਘੱਟ 16 ਕਾਮੇ ਜ਼ਖ਼ਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਹੁਣ ਤੱਕ ਕਿਸੇ ਦੀ ਮੌਤ ਦੀ ਖ਼ਬਰ ਨਹੀਂ ਹੈ।

ਪਿਛਲੀ ਖ਼ਬਰ ਦੁਨੀਆ "ਇਤਿਹਾਸ ਵਿਚ ਸਭ ਤੋਂ ਵੱਡੇ ਊਰਜਾ ਸੁਰੱਖਿਆ ਖ਼ਤਰੇ" ਦਾ ਸਾਹਮਣਾ ਕਰ ਰਹੀ - ਫ਼ਤਹਿ ਬਿਰੋਲ ਅਗਲੀ ਖ਼ਬਰ ਤਾਮਿਲਨਾਡੂ ਵਿਧਾਨ ਸਭਾ ਚੋਣਾਂ: ਅਦਾਕਾਰ ਸੂਰਿਆ ਅਤੇ ਜਯੋਤਿਕਾ ਨੇ ਚੇਨਈ ਵਿਚ ਆਪਣੀਆਂ ਵੋਟਾਂ ਪਾਈਆਂ