24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

35 ਏਕੜ ਕਣਕ ਦੇ ਨਾੜ ਨੂੰ ਲੱਗੀ ਅੱਗ

ਲਹਿਰਾਗਾਗਾ (ਸੰਗਰੂਰ), 20 ਅਪ੍ਰੈਲ (ਅਸ਼ੋਕ ਗਰਗ) - ਖੇਤਾਂ ਵਿਚ ਕਣਕ ਦੇ ਨਾੜ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ, ਜਿਸ ਨਾਲ ਕਿਸਾਨਾਂ ਦੀ ਸਿਰਦਰਦੀ ਵੱਧ ਗਈ...

ਅਜੀਤ ਡੈਸਕ 20-04-2026

ਲਹਿਰਾਗਾਗਾ (ਸੰਗਰੂਰ), 20 ਅਪ੍ਰੈਲ (ਅਸ਼ੋਕ ਗਰਗ) - ਖੇਤਾਂ ਵਿਚ ਕਣਕ ਦੇ ਨਾੜ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ, ਜਿਸ ਨਾਲ ਕਿਸਾਨਾਂ ਦੀ ਸਿਰਦਰਦੀ ਵੱਧ ਗਈ ਹੈ। ਅੱਜ ਸਵੇਰੇ ਅੜਕਵਾਸ ਖਾਈ ਲਿੰਕ ਰੋਡ ਨੇੜੇ ਖੇਤਾਂ ਵਿਚ ਬਿਜਲੀ ਸਪਾਰਕਿੰਗ ਹੋਣ ਨਾਲ 35 ਏਕੜ ਤੋਂ ਵੱਧ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ। ਕਿਸਾਨ ਆਗੂ ਮਨਜੀਤ ਸਿੰਘ ਅਤੇ ਕਿਸਾਨ ਆਗੂ ਗੁਰਮੇਲ ਸਿੰਘ ਖਾਈ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਅੱਜ ਸਵੇਰੇ ਕਿਸਾਨ ਧਰਮਿੰਦਰ ਸਿੰਘ ਅੜਕਵਾਸ ਦਾ 8 ਏਕੜ, ਕੁਲਦੀਪ ਸਿੰਘ ਦਾ 6 ਏਕੜ, ਗੋਰਾ ਸਿੰਘ ਦਾ 6 ਏਕੜ, ਜ਼ੋਰਾ ਸਿੰਘ ਦਾ 3 ਏਕੜ, ਹੈਪੀ ਸਿੰਘ ਦਾ 2 ਏਕੜ ਅਤੇ ਗੁਰਮੇਲ ਸਿੰਘ ਖਾਈ ਦੇ ਖੇਤ ਵਿਚ ਖੜਾ 10 ਏਕੜ ਨਾੜ ਸੜ ਕੇ ਸੁਆਹ ਹੋ ਗਿਆ ਹੈ। ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਦੇ ਹੀ ਕਿਸਾਨਾਂ ਨੇ ਪੂਰੀ ਜੱਦੋ ਜਾਹਿਦ ਨਾਲ ਅੱਗ ਉੱਪਰ ਕਾਬੂ ਪਾਉਣ ਦਾ ਯਤਨ ਕੀਤਾ। 

ਪਿਛਲੀ ਖ਼ਬਰ ਧਾਰਮਿਕ ਆਸਥਾ ਅਤੇ ਮਰਿਆਦਾ ਦੀ ਰੱਖਿਆ ਵੱਲ ਇਕ ਮਹੱਤਵਪੂਰਨ ਕਦਮ ਹੈ, ਬੇਅਦਬੀ ਵਿਰੁੱਧ ਬਣਿਆ ਕਾਨੂੰਨ - ਭਰਾਜ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਬੇਅਦਬੀ ਖ਼ਿਲਾਫ਼ ਪਾਸ ਹੋਏ ਬਿੱਲ ਦਾ ਨੋਟੀਫਿਕੇਸ਼ਨ ਜਾਰੀ