ਚੋਗਾਵਾਂ/ਅੰਮ੍ਰਿਤਸਰ, 30 ਮਾਰਚ (ਗੁਰਵਿੰਦਰ ਸਿੰਘ ਕਲਸੀ)- ਕਸਬਾ ਚੋਗਾਵਾਂ ਚੌਕ ਦਾ ਰੋਡ ਜਾਮ ਕਰਕੇ ਵਾਲਮੀਕਿ ਸਮਾਜ ਵਲੋਂ ਐਸ. ਸੀ. ਦੇ ਨਾਂ ਉਤੇ ਜੌਬ ਕਾਰਡ ਬਣਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨੇ ਉੱਪਰ ਬੈਠ ਗਏ ਹਨ। ਇਸ ਸਬੰਧੀ ਭਗਵਾਨ ਵਾਲਮੀਕੀ ਧਰਮ ਸੰਗਠਨ ਭਾਰਤ, ਭਗਵਾਨ ਵਾਲਮੀਕੀ ਟਾਈਗਰ ਫੋਰਸ ਐਕਸ਼ਨ ਕਮੇਟੀ, ਭਗਵਾਨ ਵਾਲਮੀਕੀ ਸੰਘਰਸ਼ ਦਲ, ਏਕਤਾ ਮਿਸ਼ਨ ਪੰਜਾਬ ਗਰੁੱਪ ਆਦਿ ਵੱਲੋਂ ਗੋਬਿੰਦਾ ਘਰਿੰਡੀ ਕੌਮੀ ਚੇਅਰਮੈਨ, ਸੁਖਦੇਵ ਸਿੰਘ ਬਹਿੜਵਾਲ, ਚੇਅਰਮੈਨ ਪੰਜਾਬ, ਸਾਹਿਬ ਸਿੰਘ ਨੋਸ਼ਹਿਰਾ, ਸਰਵਣ ਸਿੰਘ ਰੈਂਬੋ, ਬਾਬਾ ਲਾਡੀ ਨਾਥ ਆਦਿ ਦੀ ਅਗਵਾਈ ਹੇਠ ਚੋਗਾਵਾਂ ਰੋਡ ਬੰਦ ਕਰਕੇ ਬੀਡੀਓ ਤੇ ਨਰੇਗਾ ਸੈਕਟਰੀ ਖਿਲਾਫ ਸਖਤ ਸ਼ਬਦਾਂ ਵਿੱਚ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਪਿੰਡ ਕਲੇਰ ਦੇ ਸਰਪੰਚ ਵੱਲੋਂ ਬਲਾਕ ਚੋਗਾਵਾਂ ਦੀ ਮਿਲੀ ਭੁਗਤ ਨਾਲ ਆਪਣੇ ਪੁੱਤਰ ਦਾ ਐਸਸੀ ਦੇ ਨਾਂ ਤੇ ਜੋਬ ਕਾਰਡ ਬਣਾ ਕੇ ਉਸਦੇ ਖਾਤੇ ਵਿੱਚ ਪੈਸੇ ਪਵਾ ਰਿਹਾ ਹੈ। ਜਿਸਦਾ ਅਸੀਂ ਸਖਤ ਵਿਰੋਧ ਕਰਦੇ ਹਾਂ। ਉਨ੍ਹਾਂ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਜੇਕਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਸਬੰਧੀ ਪਿੰਡ ਕਲੇਰ ਦੇ ਸਰਪੰਚ ਨੇ ਲੱਗੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਰੰਜਿਸ਼ ਤਹਿਤ ਉਨ੍ਹਾਂ ਉਪਰ ਲਗਾਏ ਜਾ ਰਹੇ ਹਨ।
ਤਾਜ਼ਾ ਖ਼ਬਰਾਂ
Free
ਵਾਲਮੀਿਕ ਸਮਾਜ ਵਲੋਂ ਚੋਗਾਵਾਂ ਚੌਕ ਵਾਲਾ ਰੋਡ ਜਾਮ ਕਰਕੇ ਕਾਰਵਾਈ ਦੀ ਕੀਤੀ ਮੰਗ
ਚੋਗਾਵਾਂ/ਅੰਮ੍ਰਿਤਸਰ, 30 ਮਾਰਚ (ਗੁਰਵਿੰਦਰ ਸਿੰਘ ਕਲਸੀ)- ਕਸਬਾ ਚੋਗਾਵਾਂ ਚੌਕ ਦਾ ਰੋਡ ਜਾਮ ਕਰਕੇ ਵਾਲਮੀਕਿ ਸਮਾਜ ਵਲੋਂ ਐਸ. ਸੀ. ਦੇ ਨਾਂ ਉਤੇ ਜੌਬ ਕਾਰਡ ਬਣਾਉਣ ਵਾਲਿਆਂ ਖਿਲਾਫ ਸਖਤ...
ਅਜੀਤ ਡੈਸਕ
30-03-2026