24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ 'ਤੇ ਰਾਸ਼ਟਰਪਤੀ ਤੇ ਸੰਵਿਧਾਨ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ

ਨਵੀਂ ਦਿੱਲੀ, 5 ਫਰਵਰੀ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਾਂਗਰਸ 'ਤੇ ਆਪਣੇ ਭਾਸ਼ਣ 'ਤੇ ਬਹਿਸ ਦੌਰਾਨ ਲੋਕ ਸਭਾ ’ਚ ਰੁਕਾਵਟ ਪਾ ਕੇ ਭਾਰਤ ਦੇ ਰਾਸ਼ਟਰਪਤੀ ਦਾ ਅਪਮਾਨ...

ਅਜੀਤ ਡੈਸਕ 05-02-2026

ਨਵੀਂ ਦਿੱਲੀ, 5 ਫਰਵਰੀ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਾਂਗਰਸ 'ਤੇ ਆਪਣੇ ਭਾਸ਼ਣ 'ਤੇ ਬਹਿਸ ਦੌਰਾਨ ਲੋਕ ਸਭਾ ’ਚ ਰੁਕਾਵਟ ਪਾ ਕੇ ਭਾਰਤ ਦੇ ਰਾਸ਼ਟਰਪਤੀ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ।

ਉਨ੍ਹਾਂ ਨੇ ਮੁੱਖ ਵਿਰੋਧੀ ਧਿਰ 'ਤੇ ਆਦਿਵਾਸੀਆਂ, ਦਲਿਤਾਂ ਅਤੇ ਉੱਤਰ-ਪੂਰਬ ਦੇ ਲੋਕਾਂ ਦਾ ਅਪਮਾਨ ਕਰਨ ਦਾ ਵੀ ਦੋਸ਼ ਲਗਾਇਆ। ਰਾਜ ਸਭਾ ’ਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਪ੍ਰਸਤਾਵ 'ਤੇ ਬਹਿਸ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਾਂਗਰਸ 'ਤੇ ਸੰਵਿਧਾਨ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ। ਵਿਰੋਧੀ ਧਿਰ ਵਲੋਂ ਵਾਰ-ਵਾਰ ਹੰਗਾਮੇ ਕਾਰਨ ਉਨ੍ਹਾਂ ਨੂੰ ਲੋਕ ਸਭਾ ’ਚ ਬਹਿਸ ਦਾ ਆਪਣਾ ਜਵਾਬ ਛੱਡਣਾ ਪਿਆ। ਲੋਕ ਸਭਾ ’ਚ ਰੁਕਾਵਟ ਪਾਉਣ ਬਾਰੇ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, "ਕਾਂਗਰਸ ਨੇ ਰਾਸ਼ਟਰਪਤੀ ਦਾ ਅਪਮਾਨ ਕੀਤਾ। ਇਹ ਸ਼ਰਮਨਾਕ ਹੈ... ਕੱਲ੍ਹ ਲੋਕ ਸਭਾ ’ਚ, ਰਾਸ਼ਟਰਪਤੀ ਦੇ ਭਾਸ਼ਣ 'ਤੇ ਚਰਚਾ ਨਹੀਂ ਹੋ ਸਕੀ। ਇਹ ਰਾਸ਼ਟਰਪਤੀ ਦੇ ਅਹੁਦੇ ਦਾ ਅਪਮਾਨ ਹੈ। ਅਜਿਹੇ ਲੋਕਾਂ ਨੂੰ ਸੰਵਿਧਾਨ ਬਾਰੇ ਬੋਲਣ ਦਾ ਅਧਿਕਾਰ ਨਹੀਂ ਹੈ"।

ਪਿਛਲੀ ਖ਼ਬਰ ਮਹਿਲਾ ਆਈ ਪੀ ਐੱਲ 2026-ਦਿੱਲੀ ਦੇ ਆਰ ਸੀ ਬੀ ਨੂੰ ਦਿੱਤਾ 204 ਦੌੜਾਂ ਦਾ ਟੀਚਾ ਅਗਲੀ ਖ਼ਬਰ ਮਹਿਲਾ ਆਈ ਪੀ ਐੱਲ 2026 ਫਾਈਨਲ -ਦਿੱਲੀ ਦੇ ਆਰ ਸੀ ਬੀ ਖਿਲਾਫ 16 ਓਵਰਾਂ ਤੋਂ ਬਾਅਦ 148/3