06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਜਲੰਧਰ ਦੇ ਨੌਗੱਜਾ ਤੇ ਫਰੀਦਪੁਰ ਪਿੰਡਾਂ ਨੇੜੇ ਜਲਦੀ ਹੀ ਬਣੇਗਾ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਅਨ ਕੇਂਦਰ - ਚੀਮਾ

ਜਲੰਧਰ, 29 ਜਨਵਰੀ- ਪੰਜਾਬ ਸਰਕਾਰ ਨੇ ਜਲੰਧਰ ਨੇੜੇ ਨੌਗੱਜਾ ਅਤੇ ਫਰੀਦਪੁਰ ਪਿੰਡਾਂ ’ਚ 11 ਏਕੜ ਜ਼ਮੀਨ ਖਰੀਦੀ ਹੈ। ਇਸ ਜ਼ਮੀਨ ’ਤੇ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ...

ਅਜੀਤ ਡੈਸਕ 29-01-2026

ਜਲੰਧਰ, 29 ਜਨਵਰੀ- ਮਾਨ ਸਰਕਾਰ ਨੇ ਗੁਰੂ ਰਵਿਦਾਸ ਦੇ 650ਵੇਂ ਜਨਮ ਦਿਵਸ ਤੋਂ ਪਹਿਲਾਂ ਇਕ ਵੱਡਾ ਕਦਮ ਚੁੱਕਿਆ ਹੈ। ਪੰਜਾਬ ਸਰਕਾਰ ਨੇ ਜਲੰਧਰ ਨੇੜੇ ਨੌਗੱਜਾ ਅਤੇ ਫਰੀਦਪੁਰ ਪਿੰਡਾਂ ’ਚ ਜ਼ਮੀਨ ਖਰੀਦੀ ਹੈ। ਇਸ ਜ਼ਮੀਨ ’ਤੇ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਦੀ ਉਸਾਰੀ ਜਲਦੀ ਹੀ ਸ਼ੁਰੂ ਹੋਵੇਗੀ। ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਹ ਜਾਣਕਾਰੀ ਦਿੱਤੀ।

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਗੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਉਣ ਵਾਲੇ 650ਵੇਂ ਜਨਮ ਦਿਵਸ ਨਾਲ ਸੰਬੰਧ ਧਾਰਮਿਕ ਸਮਾਗਮ ਸਾਰਾ ਸਾਲ ਹੀ ਚਲਾਏ ਜਾਣਗੇ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੌਗੱਜਾ ਤੇ ਫਰੀਦਪੁਰ ਨੇੜਲੀ ਜ਼ਮੀਨ ਨੂੰ ਪੰਜਾਬ ਸਰਕਾਰ ਨੇ ਖਰੀਦ ਲਿਆ ਹੈ ਤੇ ਅੱਜ ਉਸਦੀ ਰਜਿਸਟਰੀ ਵੀ ਹੋ ਗਈ ਹੈ। ਇਹ ਜ਼ਮੀਨ ਕੁਲ 11 ਏਕੜ ਹੈ ਤੇ ਇਸ ਉਤੇ ਸਾਢੇ 8 ਕਰੋੜ ਦਾ ਖਰਚਾ ਆਇਆ ਹੈ। ਇਸ ਜ਼ਮੀਨ ਉਤੇ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਬਣਾਇਆ ਜਾਵੇਗਾ, ਜਿਸਦੀ ਉਸਾਰੀ ਦਾ ਕੰਮ ਜਲਦੀ ਹੀ ਸ਼ੁਰੂ ਹੋਵੇਗਾ।

ਪਿਛਲੀ ਖ਼ਬਰ ਫਾਰਚੂਨਰ ਨੇ ਥ੍ਰੀ ਵ੍ਹੀਲਰ ਤੇ ਖੜ੍ਹੇ ਟਰਾਲੇ 'ਚ ਮਾਰੀ ਟੱਕਰ, 3 ਦੀ ਮੌਤ, 6 ਗੰਭੀਰ ਅਗਲੀ ਖ਼ਬਰ 4 ਨਾਜਾਇਜ਼ ਪਿਸਤੌਲਾਂ ਸਣੇ 5 ਗ੍ਰਿਫਤਾਰ