ਚੰਡੀਗੜ੍ਹ, 29 ਜਨਵਰੀ- ਸ਼੍ਰੋਮਣੀ ਕਮੇਟੀ ਦੇ ਉਪ ਦਫਤਰ ਵਿਖੇ 328 ਸਰੂਪਾਂ ਦੀ ਗੁੰਮਸ਼ੁਦਗੀ ਦੇ ਮਾਮਲੇ ਦੀ ਜਾਂਚ ਕਰ ਰਹੀ ਐਸ. ਆਈ. ਟੀ. ਦੀ ਇਕ ਜਾਂਚ ਟੀਮ ਵੀਰਵਾਰ ਦੁਪਹਿਰ ਨੂੰ ਕਰੀਬ 1:52 ਵਜੇ ਪਹੁੰਚ ਚੁੱਕੀ ਹੈ। ਇਸ ਮੌਕੇ ਐਸ.ਪੀ. ਗੁਰਬੰਤ ਸਿੰਘ ਦੀ ਅਗਵਾਈ ’ਚ ਜਾਂਚ ਟੀਮ ਕਈ ਬੈਗ, ਫੋਟੋ ਕਾਪੀ ਤੇ ਪ੍ਰਿੰਟਿੰਗ ਮਸ਼ੀਨ ਆਦੀ ਸਾਮਾਨ ਲੈ ਕੇ ਪਹੁੰਚੀ ਹੈ। ਇਸ ਇਲਾਵਾ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਪਹੁੰਚ ਚੁੱਕੇ ਹਨ। ਹੁਣ ਜਾਂਚ ਟੀਮ ਸ਼੍ਰੋਮਣੀ ਕਮੇਟੀ ਦੇ ਦਫਤਰ ਅੰਦਰ ਦਾਖਲ ਹੋ ਚੁੱਕੀ ਹੈ ਅਤੇ ਉਨ੍ਹਾਂ ਦੀ ਗੱਲਬਾਤ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨਾਲ ਜਾਰੀ ਹੈ।
ਤਾਜ਼ਾ ਖ਼ਬਰਾਂ
Free
ਮਾਮਲਾ 328 ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਦਾ: ਸ਼੍ਰੋਮਣੀ ਕਮੇਟੀ ਦੇ ਉਪ ਦਫ਼ਤਰ ਪੁੱਜੀ ਸਿੱਟ ਦੀ ਟੀਮ, ਜਾਂਚ ਜਾਰੀ
ਚੰਡੀਗੜ੍ਹ, 29 ਜਨਵਰੀ- ਸ਼੍ਰੋਮਣੀ ਕਮੇਟੀ ਦੇ ਉਪ ਦਫਤਰ ਵਿਖੇ 328 ਸਰੂਪਾਂ ਦੀ ਗੁੰਮਸ਼ੁਦਗੀ ਦੇ ਮਾਮਲੇ ਦੀ ਜਾਂਚ ਕਰ ਰਹੀ ਐਸ. ਆਈ. ਟੀ. ਦੀ ਇਕ ਜਾਂਚ ਟੀਮ ਪਹੁੰਚ ਚੁੱਕੀ ਹੈ...
ਅਜੀਤ ਡੈਸਕ
29-01-2026