14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਬਟਾਲਾ ਦੇ ਮੁਹੱਲਾ ਅਲੋਵਾਲ ਵਿਚ ਫੱਟਿਆ ਸਿਲੰਡਰ, 5 ਝੁਲਸੇ

ਬਟਾਲਾ, (ਗੁਰਦਾਸਪੁਰ), 31 ਦਸੰਬਰ (ਹਰਦੇਵ ਸਿੰਘ ਸੰਧੂ)- ਬਟਾਲਾ ਦੇ ਮੁਹੱਲਾ ਅਲੋਵਾਲ ’ਚ ਸਲੰਡਰ ਫੱਟਣ ਨਾਲ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ’ਚ ਪੰਜ ਲੋਕ ਝੁਲਸ ਗਏ....

ਅਜੀਤ ਡੈਸਕ 31-12-2025

ਬਟਾਲਾ, (ਗੁਰਦਾਸਪੁਰ), 31 ਦਸੰਬਰ (ਹਰਦੇਵ ਸਿੰਘ ਸੰਧੂ)- ਬਟਾਲਾ ਦੇ ਮੁਹੱਲਾ ਅਲੋਵਾਲ ’ਚ ਸਲੰਡਰ ਫੱਟਣ ਨਾਲ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ’ਚ ਪੰਜ ਲੋਕ ਝੁਲਸ ਗਏ ਹਨ, ਜਿਨ੍ਹਾਂ ’ਚ ਪਤੀ ਪਤਨੀ, ਉਨ੍ਹਾਂ ਦਾ ਇਕ ਬੱਚਾ ਅਤੇ ਦੋ ਸਕੇ ਭਰਾ ਸ਼ਾਮਿਲ ਹਨ, ਜਿਨ੍ਹਾਂ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਗੱਲਬਾਤ ਦੌਰਾਨ ਹਾਦਸਾ ਗ੍ਰਸਤ ਲੋਕਾਂ ਨੇ ਕਿਹਾ ਕਿ ਅਸੀਂ ਦਿਹਾੜੀਦਾਰ ਹਾਂ ਕੰਮ ’ਤੇ ਜਾਣ ਲਈ ਚਾਵਲ ਬਣਾ ਰਹੇ ਸੀ ਕਿ ਗੈਸ ਲੀਕ ਹੋਣ ਨਾਲ ‌ਸਿਲੰਡਰ ਅੱਗ ਦੀ ਲਪੇਟ ਵਿਚ ਆ ਗਿਆ ਅਤੇ ਜਦ ਸਿਲੰਡਰ ਚੁੱਕ ਕੇ ਬਾਹਰ ਖੁੱਲੇ ਵੇਹੜੇ ਵਿਚ ਸੁੱਟਿਆ ਤੇ ਤੁਰੰਤ ਸਿਲੰਡਰ ਫੱਟ ਗਿਆ, ਜਿਸ ਨਾਲ ਅੱਗ ਭੜਕ ਗਈ। ਪੰਜ ਲੋਕ ਅੱਗ ਦੀ ਲਪੇਟ ਵਿਚ ਆ ਗਏ ਤੇ ਝੁਲਸ ਗਏ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਲਿਆਂਦਾ ਗਿਆ ਹੈ। ਇਸ ਮੌਕੇ ਹਸਪਤਾਲ ਦੇ ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੁੱਲ ਪੰਜ ਲੋਕ ਜ਼ਖ਼ਮੀ ਆਏ ਹਨ, ਜਿਨ੍ਹਾਂ ’ਚੋਂ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕੀਤਾ ਜਾਏਗਾ।

ਪਿਛਲੀ ਖ਼ਬਰ ਅਣ-ਪਛਾਤੇ ਵਾਹਨ ਦੀ ਟੱਕਰ ਨਾਲ ਮੋਟਰ ਸਾਈਕਲ ਸਵਾਰ ਦੀ ਮੌਤ ਅਗਲੀ ਖ਼ਬਰ ਖਾਲਿਦਾ ਜ਼ੀਆ ਦਾ ਅੱਜ ਹੋਵੇਗਾ ਅੰਤਿਮ ਸੰਸਕਾਰ