16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਰੇਲਵੇ ਨੇ ਵਧਾਏ ਟਰੇਨਾਂ ਦੇ ਕਿਰਾਏ

ਨਵੀਂ ਦਿੱਲੀ, 21 ਦਸੰਬਰ - ਰੇਲਵੇ ਨੇ 26 ਦਸੰਬਰ, 2025 ਤੋਂ ਲਾਗੂ ਹੋਣ ਵਾਲੇ ਇਕ ਨਵੇਂ ਕਿਰਾਏ ਢਾਂਚੇ ਦਾ ਐਲਾਨ ਕੀਤਾ ਹੈ, ਜਿਸ ਵਿਚ ਸਾਧਾਰਨ ਸ਼੍ਰੇਣੀ ਵਿਚ 215 ਕਿਲੋਮੀਟਰ ਤੋਂ ਘੱਟ ਯਾਤਰਾਵਾਂ...

ਅਜੀਤ ਡੈਸਕ 21-12-2025

ਨਵੀਂ ਦਿੱਲੀ, 21 ਦਸੰਬਰ - ਰੇਲਵੇ ਨੇ 26 ਦਸੰਬਰ, 2025 ਤੋਂ ਲਾਗੂ ਹੋਣ ਵਾਲੇ ਇਕ ਨਵੇਂ ਕਿਰਾਏ ਢਾਂਚੇ ਦਾ ਐਲਾਨ ਕੀਤਾ ਹੈ, ਜਿਸ ਵਿਚ ਸਾਧਾਰਨ ਸ਼੍ਰੇਣੀ ਵਿਚ 215 ਕਿਲੋਮੀਟਰ ਤੋਂ ਘੱਟ ਯਾਤਰਾਵਾਂ ਲਈ ਕੋਈ ਕਿਰਾਇਆ ਨਹੀਂ ਵਧਾਇਆ ਜਾਵੇਗਾ। 215 ਕਿਲੋਮੀਟਰ ਤੋਂ ਵੱਧ ਯਾਤਰਾਵਾਂ ਲਈ, ਸਾਧਾਰਨ ਸ਼੍ਰੇਣੀ ਵਿਚ ਪ੍ਰਤੀ ਕਿਲੋਮੀਟਰ 1 ਪੈਸਾ ਅਤੇ ਮੇਲ/ਐਕਸਪ੍ਰੈਸ ਨਾਨ-ਏਸੀ ਅਤੇ ਏਸੀ ਕਲਾਸਾਂ ਲਈ ਪ੍ਰਤੀ ਕਿਲੋਮੀਟਰ 2 ਪੈਸੇ ਦਾ ਕਿਰਾਇਆ ਵਾਧਾ ਹੋਵੇਗਾ। ਇਸ ਬਦਲਾਅ ਤੋਂ 600 ਕਰੋੜ ਰੁਪਏ ਦਾ ਅਨੁਮਾਨਤ ਮਾਲੀਆ ਲਾਭ ਹੋਣ ਦੀ ਉਮੀਦ ਹੈ, ਅਤੇ 500 ਕਿਲੋਮੀਟਰ ਨਾਨ-ਏਸੀ ਯਾਤਰਾ 'ਤੇ ਯਾਤਰੀਆਂ ਨੂੰ 10 ਰੁਪਏ ਵਾਧੂ ਦੇਣੇ ਪੈਣਗੇ। 

ਪਿਛਲੀ ਖ਼ਬਰ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ ਅਗਲੀ ਖ਼ਬਰ ਨਵੇਂ ਨਿਵੇਸ਼ਕਾਂ ਦੇ ਵਾਧੇ ਵਿਚ 11.6 ਫ਼ੀਸਦੀ ਦੀ ਗਿਰਾਵਟ ਦਰਜ : ਰਿਪੋਰਟ