ਹਠੂਰ 17 ਦਸੰਬਰ (ਜਸਵਿੰਦਰ ਸਿੰਘ ਛਿੰਦਾ)- ਬਲਾਕ ਸਮੰਤੀ ਜੋਨ ਮੱਲ੍ਹਾ-ਦੇਹੜਕਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਅਮਰਜੀਤ ਕੌਰ ਦੇਹੜਕਾ ਚੋਣ ਜਿੱਤ ਗਈ ਹੈ। ਉਸ ਨੇ ਇਹ ਚੋਣ 26 ਵੋਟਾਂ ਦੇ ਫਰਕ ਨਾਲ ਆਪਣੇ ਹੀ ਪਿੰਡ ਦੀ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਕਿਸ਼ਨਾ ਦੇਵੀ ਨੂੰ ਹਰਾ ਕੇ ਜਿੱਤੀ ਹੈ। ਜਦਕਿ ਸੱਤਾਧਾਰੀ ਧਿਰ ਦੀ ਉਮੀਦਵਾਰ ਤੀਜੇ ਸਥਾਨ 'ਤੇ ਹੀ। ਜ਼ਿਕਰਯੋਗ ਹੈ ਕਿ ਅਕਾਲੀ ਦਲ ਦੀ ਜੇਤੂ ਬੀਬੀ ਅਮਰਜੀਤ ਕੌਰ ਦੇਹੜਕਾ ਦਾ ਪੇਕੇ ਪਿੰਡ ਮੱਲ੍ਹਾ ਹੈ ਅਤੇ ਉਸ ਨੂੰ ਪਿੰਡ ਦੀ ਧੀ ਹੋਣ ਦਾ ਲਾਭ ਮਿਿਲਆ ਜਿੱਥੇ ਪਾਰਟੀਬਤਜ਼ੀ ਤੋਂ ਉਪਰ ਉੱਠ ਕੇ ਪਿੰਡ ਦੇ ਲੋਕਾਂ ਨੇ ਉਸ ਨੂੰ ਵੋਟਾਂ ਪਾਈਆਂ। ਇੱਥੇ ਇਹ ਦੱਸਣਾ ਵੀ ਕਾਬਲੇਗੌਰ ਹੈ ਕਿ ਬੀਬੀ ਅਮਰਜੀਤ ਕੌਰ ਦੇ ਪਤੀ ਜੱਥੇਦਾਰ ਸੁਖਦੇਵ ਸਿੰਘ ਖਹਿਰਾ ਭਾਰਤੀ ਕਿਸਾਨ ਯੂਨੀਅਨ ਡਕੋਂਦਾ (ਬੁਰਜ਼ ਗਿੱਲ) ਦੇ ਇਕਾਈ ਪ੍ਰਧਾਨ ਹਨ।
ਤਾਜ਼ਾ ਖ਼ਬਰਾਂ
Free
ਮੱਲ੍ਹਾ ਜ਼ੋਨ ਤੋਂ ਬਲਾਕ ਸੰਮਤੀ ਸੀਟ ਅਕਾਲੀ ਦਲ ਦੀ ਬੀਬੀ ਅਮਰਜੀਤ ਕੌਰ ਦੇਹੜਕਾ ਨੇ 26 ਵੋਟਾਂ ਨਾਲ ਜਿੱਤੀ
ਹਠੂਰ 17 ਦਸੰਬਰ (ਜਸਵਿੰਦਰ ਸਿੰਘ ਛਿੰਦਾ)- ਬਲਾਕ ਸਮੰਤੀ ਜੋਨ ਮੱਲ੍ਹਾ-ਦੇਹੜਕਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਅਮਰਜੀਤ ਕੌਰ ਦੇਹੜਕਾ ਚੋਣ ਜਿੱਤ ਗਈ ਹੈ। ਉਸ ਨੇ ਇਹ ਚੋਣ 26 ਵੋਟਾਂ ਦੇ ਫਰਕ ਨਾਲ ਆਪਣੇ ਹੀ ਪਿੰਡ ਦੀ ਕਾਂਗਰਸ ਪਾਰਟੀ ਦੀ ਉਮੀਦਵਾਰ...
ਅਜੀਤ ਡੈਸਕ
17-12-2025