07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2025

ਸੁਨਿਆਰੇ ਦੀ ਦੁਕਾਨ 'ਤੇ ਲੁੱਟ ਦੀ ਘਟਨਾ ਨਾਲ ਸੰਬੰਧਿਤ ਇਕ ਹੋਰ ਸੀ.ਸੀ.ਟੀ.ਵੀ. ਆਈ ਸਾਹਮਣੇ

ਜਲੰਧਰ, 30 ਅਕਤੂਬਰ-ਭਾਰਗਵ ਕੈਂਪ ਵਿਚ ਇਕ ਜਿਊਲਰ ਦੀ ਦੁਕਾਨ 'ਤੇ ਗਹਿਣਿਆਂ ਦੀ ਲੁੱਟ ਦੀ ਘਟਨਾ ਨਾਲ ਸੰਬੰਧਿਤ...

ਅਜੀਤ ਡੈਸਕ 30-10-2025

ਜਲੰਧਰ, 30 ਅਕਤੂਬਰ-ਭਾਰਗਵ ਕੈਂਪ ਵਿਚ ਇਕ ਜਿਊਲਰ ਦੀ ਦੁਕਾਨ 'ਤੇ ਗਹਿਣਿਆਂ ਦੀ ਲੁੱਟ ਦੀ ਘਟਨਾ ਨਾਲ ਸੰਬੰਧਿਤ ਇਕ ਹੋਰ ਸੀ.ਸੀ.ਟੀ.ਵੀ. ਵੀਡੀਓ ਸਾਹਮਣੇ ਆਈ ਹੈ। ਘਟਨਾ ਤੋਂ ਬਾਅਦ ਦੋਸ਼ੀ ਆਪਣੇ ਕੱਪੜੇ ਬਦਲਦੇ ਅਤੇ ਭੱਜਦੇ ਕੈਮਰੇ ਵਿਚ ਕੈਦ ਹੋ ਗਏ ਹਨ। ਦੱਸ ਦਈਏ ਕਿ ਅੱਜ ਜਲੰਧਰ ਵਿਚ ਲੁਟੇਰਿਆਂ ਨੇ ਦਿਨ-ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਲੁਟੇਰਿਆਂ ਨੇ ਭਾਰਗਵ ਕੈਂਪ ਇਲਾਕੇ ਵਿਚ ਇਕ ਸੁਨਿਆਰੇ ’ਤੇ ਪਿਸਤੌਲ ਤਾਣ ਕੇ ਉਸ ਤੋਂ ਲੱਖਾਂ ਰੁਪਏ ਦੀ ਨਕਦੀ ਅਤੇ ਸੋਨਾ ਲੁੱਟ ਲਿਆ ਅਤੇ ਫਰਾਰ ਹੋ ਗਏ। ਘਟਨਾ ਤੋਂ ਬਾਅਦ ਭਾਰਗਵ ਕੈਂਪ ਥਾਣੇ ਦੀ ਪੁਲਿਸ ਮੌਕੇ ’ਤੇ ਪਹੁੰਚੀ ਸੀ ਅਤੇ ਜਾਂਚ ਸ਼ੁਰੂ ਕਰ ਦਿੱਤੀ। 

ਪਿਛਲੀ ਖ਼ਬਰ ਸ਼ਿਫਾਲੀ ਬਾਂਸਲ ਨੇ ਯੂ.ਪੀ.ਐਸ.ਸੀ. ਸਾਇੰਟਿਸਟ 'ਚੋਂ ਭਾਰਤ 'ਚੋਂ ਤੀਜਾ ਤੇ ਪੰਜਾਬ 'ਚੋਂ ਪਹਿਲਾ ਰੈਂਕ ਲਿਆ ਅਗਲੀ ਖ਼ਬਰ 3 ਆਈ.ਏ.ਐਸ.ਅਧਿਕਾਰੀਆਂ ਦਾ ਤਬਾਦਲਾ