07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸਮਰਾਲਾ ਹਲਕੇ ਦੇ ਨੌਜਵਾਨ ਦੀ ਜ਼ਹਿਰੀਲੀ ਗੈਸ ਕਾਰਨ ਅਰਮਾਨੀਆ 'ਚ ਮੌਤ

ਸਮਰਾਲਾ, 21 ਸਤੰਬਰ (ਗੋਪਾਲ ਸੋਫਤ)-ਸਮਰਾਲਾ ਦੇ ਨਜ਼ਦੀਕੀ ਪਿੰਡ ਮੰਜਾਲੀ ਖੁਰਦ ਦੇ ਢਾਈ ਸਾਲ ਤੋਂ...

ਅਜੀਤ ਡੈਸਕ 21-09-2025

ਸਮਰਾਲਾ, 21 ਸਤੰਬਰ (ਗੋਪਾਲ ਸੋਫਤ)-ਸਮਰਾਲਾ ਦੇ ਨਜ਼ਦੀਕੀ ਪਿੰਡ ਮੰਜਾਲੀ ਖੁਰਦ ਦੇ ਢਾਈ ਸਾਲ ਤੋਂ ਅਰਮਾਨੀਆ ਵਿਚ ਰਹਿ ਰਹੇ ਇਕ ਨੌਜਵਾਨ ਅਮਨਦੀਪ ਸਿੰਘ ਨੂੰ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਉਸਦੀ ਅਰਮਾਨੀਆ ਵਿਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਵਿਆਹਿਆ ਹੋਇਆ ਸੀ। ਉਹ ਰੁਜ਼ਗਾਰ ਲਈ ਅਰਮਾਨੀਆ ਪਹੁੰਚਣ ਤੋਂ 10 ਦਿਨ ਪਿੱਛੋਂ ਉਸਦੇ ਘਰ ਇਕ ਬੇਟੀ ਦਾ ਜਨਮ ਹੋਇਆ ਸੀ ਪਰ ਪਿਤਾ ਨੇ ਆਪਣੀ ਪੁੱਤਰੀ ਦਾ ਹਾਲੇ ਤੱਕ ਚਿਹਰਾ ਵੀ ਨਹੀਂ ਤੱਕਿਆ ਸਿਰਫ ਮੋਬਾਇਲ 'ਤੇ ਹੀ ਵੀਡੀਓ ਕਾਲ ਰਾਹੀਂ ਆਪਣੀ ਧੀ ਨੂੰ ਵੇਖਿਆ ਸੀ।

ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ 15 ਸਤੰਬਰ ਨੂੰ ਪਰਿਵਾਰਕ ਮੈਂਬਰਾਂ ਨੂੰ ਅਰਮਾਨੀਆ ਤੋਂ ਆਏ ਫੋਨ 'ਚ ਡਾਕਟਰਾਂ ਨੇ ਦੱਸਿਆ ਕਿ ਤੁਹਾਡੇ ਪੁੱਤਰ ਅਮਨਦੀਪ ਸਿੰਘ ਦੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਆਪਣੇ ਨੌਜਵਾਨ ਬੇਟੇ ਦੀ ਮ੍ਰਿਤਕ ਦੇਹ ਨੂੰ ਮੰਗਵਾਉਣ ਲਈ ਪ੍ਰਸ਼ਾਸਨ ਅਤੇ ਸਰਕਾਰ ਨੂੰ ਮਿਲ ਰਹੇ ਹਾਂ ਪਰ ਸਾਨੂੰ ਅਜੇ ਤੱਕ ਆਪਣੇ ਬੇਟੇ ਦੀ ਮ੍ਰਿਤਕ ਦੇਹ ਮੰਗਵਾਉਣ ਦਾ ਕੋਈ ਵੀ ਰਸਤਾ ਨਹੀਂ ਮਿਲਿਆ। ਮ੍ਰਿਤਕ ਦੇ ਪਿਤਾ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਪਿੰਡ ਪਹੁੰਚਣ ਦਾ ਪ੍ਰਬੰਧ ਕੀਤਾ ਜਾਵੇ। 

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮ 5 ਵਜੇ ਦੇਸ਼ ਨੂੰ ਕਰਨਗੇ ਸੰਬੋਧਨ ਅਗਲੀ ਖ਼ਬਰ 'ਆਪ' ਆਗੂ ਸ਼ਿੰਦਾ ਲਹਿਰਾ ਦੇ ਘਰ 'ਤੇ ਅਣਪਛਾਤਿਆਂ ਚਲਾਈਆਂ ਗੋਲੀਆਂ, ਕਾਰ ਸਾੜ ਕੇ ਭੱਜੇ