13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2025

ਪਿੰਡ ਵਜੀਦਕੇ ਖੁਰਦ 'ਚ ਆਰਜ਼ੀ ਰਾਹਤ ਕੈਂਪ ਸਥਾਪਤ, ਐਸ. ਡੀ. ਐਮ. ਵਲੋਂ ਜਾਇਜ਼ਾ

ਮਹਿਲ ਕਲਾਂ, 29 ਅਗਸਤ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਿਛਲੇ ਦਿਨੀਂ ਭਾਰੀ ਮੀਂਹ ਦੇ ਮੱਦੇਨਜ਼ਰ ਪਿੰਡ ਵਜੀਦਕੇ...

ਅਜੀਤ ਡੈਸਕ 29-08-2025

ਮਹਿਲ ਕਲਾਂ, 29 ਅਗਸਤ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਿਛਲੇ ਦਿਨੀਂ ਭਾਰੀ ਮੀਂਹ ਦੇ ਮੱਦੇਨਜ਼ਰ ਪਿੰਡ ਵਜੀਦਕੇ ਖੁਰਦ ਵਿਚ ਕੱਚੇ ਘਰਾਂ ਦੀ ਸਥਿਤੀ ਨੂੰ ਦੇਖਦੇ ਹੋਏ ਆਰਜ਼ੀ ਤੌਰ 'ਤੇ ਧਰਮਸ਼ਾਲਾ ਵਿਚ ਰਾਹਤ ਕੈਂਪ ਬਣਾਇਆ ਗਿਆ ਹੈ। ਐੱਸ. ਡੀ. ਐਮ. ਮਹਿਲ ਕਲਾਂ ਜੁਗਰਾਜ ਸਿੰਘ ਕਾਹਲੋਂ ਵਲੋਂ ਰਾਹਤ ਕੈਂਪ ਦਾ ਦੌਰਾ ਕੀਤਾ ਗਿਆ ਜਿਥੇ 6 ਪਰਿਵਾਰਾਂ ਦੇ ਕਰੀਬ 25 ਮੈਂਬਰ ਰਹਿ ਰਹੇ ਹਨ। ਐੱਸ. ਡੀ. ਐਮ. ਦੀ ਅਗਵਾਈ ਵਿਚ ਇਨ੍ਹਾਂ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਅਤੇ ਹੋਰ ਲੋੜੀਂਦਾ ਸਾਮਾਨ ਮੁਹੱਈਆ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹਰ ਲੋੜਵੰਦ ਪਰਿਵਾਰ ਦੀ ਹਰ ਸੰਭਵ ਮਦਦ ਲਈ ਵਚਨਬੱਧ ਹੈ। ਕਿਸੇ ਵੀ ਜ਼ਰੂਰਤ 'ਤੇ ਤਹਿਸੀਲ ਮਹਿਲ ਕਲਾਂ ਦੇ ਵਾਸੀ 82641-93466 ਕੰਟਰੋਲ ਰੂਮ ਨੰਬਰ 'ਤੇ ਸੰਪਰਕ ਕਰ ਸਕਦੇ ਹਨ।
    

ਪਿਛਲੀ ਖ਼ਬਰ ਫਾਜ਼ਿਲਕਾ ਦੇ ਸਤਲੁਜ ਕ੍ਰੀਕ ਦੀ ਮਾਰ ਹੇਠ ਆਏ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਪੁੱਜੇ ਰਾਜਾ ਵੜਿੰਗ ਅਗਲੀ ਖ਼ਬਰ ਪਾਕਿਸਤਾਨ ਆਰਮੀ ਮੁਖੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪੁੱਜੇ, ਹੋਇਆ ਨਿੱਘਾ ਸਵਾਗਤ