11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2025

ਅਜਨਾਲਾ ਸ਼ਹਿਰ ’ਚ ਵੀ ਪੁਜਾ ਹੜ੍ਹ ਦਾ ਪਾਣੀ, ਸੁਖਬੀਰ ਸਿੰਘ ਬਾਦਲ ਤੇ ਸੁਨੀਲ ਜਾਖੜ ਅੱਜ ਕਰਨਗੇ ਦੌਰਾ

ਅਜਨਾਲਾ, ਗੱਗੋਮਾਹਲ, ਰਮਦਾਸ, (ਅੰਮ੍ਰਿਤਸਰ), 29 ਅਗਸਤ (ਢਿੱਲੋਂ/ਵਾਹਲਾ/ਸੰਧੂ)-ਦੋ ਦਿਨ ਪਹਿਲਾਂ ਅਜਨਾਲਾ ਖੇਤਰ ਵਿਚ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਆਏ ਹੜ੍ਹਾਂ....

ਅਜੀਤ ਡੈਸਕ 29-08-2025

ਅਜਨਾਲਾ, ਗੱਗੋਮਾਹਲ, ਰਮਦਾਸ, (ਅੰਮ੍ਰਿਤਸਰ), 29 ਅਗਸਤ (ਢਿੱਲੋਂ/ਵਾਹਲਾ/ਸੰਧੂ)-ਦੋ ਦਿਨ ਪਹਿਲਾਂ ਅਜਨਾਲਾ ਖੇਤਰ ਵਿਚ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਆਏ ਹੜ੍ਹਾਂ ਦੇ ਪਾਣੀ ਨੇ ਅਜਨਾਲਾ ਸ਼ਹਿਰ ਨੂੰ ਵੀ ਘੇਰਨਾ ਸ਼ੁਰੂ ਕਰ ਦਿੱਤਾ। ਸ਼ਹਿਰ ਨਾਲ ਵਗਦੇ ਸਕੀ ਨਾਲੇ ਰਾਹੀਂ ਪਾਣੀ ਅਜਨਾਲਾ ਸ਼ਹਿਰ ਵਿਚ ਦਾਖ਼ਲ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਨੇੜਲੇ ਪਿੰਡਾਂ ਵਿਚ ਵੀ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ।

ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਆਏ ਹੜਾਂ ਕਾਰਨ 60 ਤੋਂ ਵਧੇਰੇ ਪਿੰਡਾਂ ਵਿਚ ਹਜ਼ਾਰਾਂ ਲੋਕ ਪਾਣੀ ਵਿਚ ਘਿਰੇ ਹੋਏ ਹਨ। ਇਸ ਵੇਲੇ ਲੋਕ ਪੀਣ ਵਾਲੇ ਪਾਣੀ ਨੂੰ ਵੀ ਤਰਸ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅੱਜ ਅਜਨਾਲਾ ’ਚ ਵਿਚ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕਰਨਗੇ ।

ਪਿਛਲੀ ਖ਼ਬਰ ਮੈਂ ਟੋਕੀਓ ਵਿਚ ਭਾਰਤੀ ਭਾਈਚਾਰੇ ਦੇ ਨਿੱਘ ਤੋਂ ਹੋਇਆਂ ਹਾਂ ਬਹੁਤ ਪ੍ਰਭਾਵਿਤ- ਪ੍ਰਧਾਨ ਮੰਤਰੀ ਮੋਦੀ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸੰਬੰਧੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਬਟਾਲਾ ਲਈ ਰਵਾਨਾ