01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2025

ਪਿੰਡ ਰੁਕਨੇ ਵਾਲਾ ਸਤਲੁਜ ਦਰਿਆ ਵਲੋਂ ਧੁੱਸੀ ਬੰਨ੍ਹ ਨੂੰ ਢਾਹ ਲਾਉਣ ਦਾ ਵਧਿਆ ਖਤਰਾ

ਮੱਖੂ, 26 ਅਗਸਤ (ਕੁਲਵਿੰਦਰ ਸਿੰਘ ਸੰਧੂ)-ਸਤਲੁਜ ਦਰਿਆ ਦੇ ਕੰਢੇ ਵਸੇ ਪਿੰਡ ਰੁਕਣੇ ਵਾਲਾ...

ਅਜੀਤ ਡੈਸਕ 26-08-2025

ਮੱਖੂ, 26 ਅਗਸਤ (ਕੁਲਵਿੰਦਰ ਸਿੰਘ ਸੰਧੂ)-ਸਤਲੁਜ ਦਰਿਆ ਦੇ ਕੰਢੇ ਵਸੇ ਪਿੰਡ ਰੁਕਣੇ ਵਾਲਾ ਜਿਥੇ ਸਤਲੁਜ ਦੇ ਵਧੇ ਪਾਣੀ ਨੇ ਧੁੱਸੀ ਬੰਨ੍ਹ ਅੰਦਰ ਕਿਸਾਨਾਂ ਦੀਆਂ ਫਸਲਾਂ ਬਰਬਾਦ ਕਰ ਦਿੱਤੀਆਂ ਹਨ, ਉਥੇ ਹੀ ਹੁਣ ਸਤਲੁਜ ਦਰਿਆ ਵਲੋਂ ਬੰਨ੍ਹ ਨੂੰ ਢਾਹ ਲਾਉਣ ਦਾ ਖਤਰਾ ਪੈਦਾ ਹੁੰਦਿਆਂ ਹੀ ਇਲਾਕਾ ਨਿਵਾਸੀਆਂ ਨੇ ਆਪਣੇ ਦਮ ਉਤੇ ਹੀ ਮਿੱਟੀ ਪਾ ਕੇ ਬੰਨ੍ਹ ਨੂੰ ਮਜ਼ਬੂਤੀ ਦੇਣ ਦੀ ਕੋਸ਼ਿਸ਼ ਕੀਤੀ। ਇਲਾਕਾ ਨਿਵਾਸੀਆਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਸਾਡੀ ਕਿਸੇ ਵੀ ਪ੍ਰਕਾਰ ਦੀ ਮਦਦ ਕਰਨ ਲਈ ਅੱਗੇ ਨਹੀਂ ਆਇਆ। ਜੇਕਰ ਇਹ ਬੰਨ੍ਹ ਟੁੱਟ ਜਾਂਦਾ ਹੈ ਤਾਂ ਇਸ ਨਾਲ ਚੱਕੀਆਂ, ਭੂਪੇ ਵਾਲਾ, ਰੁਕਣੇ ਵਾਲਾ ਖੁਰਦ, ਭੂਤੀ ਵਾਲਾ, ਕੋਟ ਕਾਇਮ ਖਾਂ ਆਦਿ ਕਈ ਪਿੰਡ ਹੜ੍ਹ ਦੀ ਲਪੇਟ ਵਿਚ ਆ ਜਾਣਗੇ। 

ਪਿਛਲੀ ਖ਼ਬਰ ਤੇਜ਼ ਮੀਂਹ ਨੇ ਗਰੀਬ ਪਰਿਵਾਰ ਨੂੰ ਕੀਤਾ ਘਰੋਂ ਬੇਘਰ ਅਗਲੀ ਖ਼ਬਰ ਸਤਲੁਜ ਦਰਿਆ 'ਚ ਪਾਣੀ ਦੇ ਤੇਜ਼ ਵਹਾਅ ਕਾਰਨ ਫਸਲਾਂ ਤੇ ਜ਼ਮੀਨਾਂ ਰੁੜ੍ਹੀਆਂ