29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2025

ਮਿੱਠੜੀ ਮਾਈਨਰ ’ਚ ਪਾੜ, ਵਿਭਾਗ ਗਾਇਬ, ਕਿਸਾਨਾਂ ਨੇ ਚਲਾਏ ਰਾਹਤ ਕਾਰਜ

ਮੰਡੀ ਕਿੱਲਿਆਂਵਾਲੀ, (ਸ੍ਰੀ ਮੁਕਤਸਰ ਸਾਹਿਬ), 26 ਅਗਸਤ (ਇਕਬਾਲ ਸਿੰਘ ਸ਼ਾਂਤ)- ਪੰਜਾਬ ਵਿਚ ਮੋਹਲੇਧਾਰ ਮੀਂਹ ਕਾਰਨ ਟੇਲ ਇਲਾਕਿਆਂ ਦੀ ਸਥਿਤੀ ਦਿਨੋਂ ਦਿਨ ਗੰਭੀਰ ਹੁੰਦੀ....

ਅਜੀਤ ਡੈਸਕ 26-08-2025

ਮੰਡੀ ਕਿੱਲਿਆਂਵਾਲੀ, (ਸ੍ਰੀ ਮੁਕਤਸਰ ਸਾਹਿਬ), 26 ਅਗਸਤ (ਇਕਬਾਲ ਸਿੰਘ ਸ਼ਾਂਤ)- ਪੰਜਾਬ ਵਿਚ ਮੋਹਲੇਧਾਰ ਮੀਂਹ ਕਾਰਨ ਟੇਲ ਇਲਾਕਿਆਂ ਦੀ ਸਥਿਤੀ ਦਿਨੋਂ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਅੱਜ ਸਵੇਰੇ ਕਰੀਬ ਤਿੰਨ ਵਜੇ ਪਿੰਡ ਗੱਗੜ ਦੇ ਰਕਬੇ ਵਿਚ ਮਿੱਠੜੀ ਮਾਈਨਰ ਓਵਰ-ਫਲੋਅ ਹੋਣ ਨਾਲ ਮੋਘਾ ਨੰਬਰ 4000 ’ਤੇ ਲਗਭਗ ਪੰਦਰਾਂ ਫੁੱਟ ਚੌੜਾ ਪਾੜ ਪੈ ਗਿਆ। ਇਸ ਕਾਰਨ ਕਰੀਬ ਸੌ ਏਕੜ ਖੇਤਾਂ ਵਿਚ ਦੋ ਫੁੱਟ ਤੱਕ ਪਾਣੀ ਭਰ ਗਿਆ ਅਤੇ ਪਿੰਡ ਦੀਆਂ ਬਾਹਰੀ ਰਿਹਾਇਸ਼ੀ ਢਾਣੀਆਂ ਤੱਕ ਵੀ ਪਾਣੀ ਪਹੁੰਚ ਗਿਆ।


ਨਹਿਰ ਵਿਭਾਗ ਦੇ ਅਧਿਕਾਰੀਆਂ ਦੇ ਮੌਕੇ ’ਤੇ ਨਾ ਪੁੱਜਣ ਕਾਰਨ ਪਿੰਡ ਦੇ ਕਿਸਾਨਾਂ ਨੂੰ ਆਪਣੇ ਪੱਧਰ ’ਤੇ ਹੀ ਪਾੜ ਨੂੰ ਬੰਦ ਕਰਨ ਲਈ ਜੁੱਟਣਾ ਪਿਆ। ਸਵੇਰੇ ਕਰੀਬ ਚਾਰ ਵਜੇ ਜਦੋਂ ਪਾੜ ਦਾ ਖੁਲਾਸਾ ਹੋਇਆ ਤਾਂ ਪਿੰਡ ਦੇ ਢਾਈ-ਤਿੰਨ ਸੌ ਕਿਸਾਨਾਂ ਨੇ ਮੌਕੇ ’ਤੇ ਇਕੱਠੇ ਹੋ ਕੇ ਮਿੱਟੀ ਨੂੰ ਗੱਟਿਆਂ ਵਿਚ ਭਰ ਕੇ ਪਾੜ ਪੂਰਨ ਦੇ ਯਤਨ ਆਰੰਭ ਦਿੱਤੇ। ਦੱਸਿਆ ਜਾਂਦਾ ਹੈ ਕਿ ਪਾੜ ਮਰੇ ਪਸ਼ੂਆਂ ਦੇ ਪੁਲਾਂ ਹੇਠਾਂ ਫਸਣ ਅਤੇ ਵਧੇ ਹੋਏ ਪਾਣੀ ਦੇ ਦਬਾਅ ਕਾਰਨ ਪਿਆ।


ਭਾਕਿਯੂ ਏਕਤਾ ਉਗਰਾਹਾਂ ਦੇ ਆਗੂ ਜਗਸੀਰ ਸਿੰਘ ਗੱਗੜ ਨੇ ਦੱਸਿਆ ਕਿ ਇਹ ਪਾੜ ਕਾਲਝਰਨੀ ਅਤੇ ਕੋਟਲੀ ਦੇ ਵਿਚਕਾਰ ਪੋਲਟਰੀ ਫਾਰਮ ਦੇ ਨੇੜੇ ਪਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਾੜ ਪੈਣ ਤੋਂ ਕਈ ਘੰਟੇ ਬਾਅਦ ਵੀ ਨਹਿਰ ਵਿਭਾਗ ਵਲੋਂ ਪਾਣੀ ਘਟਾਇਆ ਨਹੀਂ ਗਿਆ ਅਤੇ ਨਾ ਹੀ ਕੋਈ ਅਧਿਕਾਰੀ ਮੌਕੇ ’ਤੇ ਪਹੁੰਚਿਆ। ਸਿਰਫ਼ ਨਹਿਰੀ ਕੋਠੀ ਮਹਿਣਾ ਤੋਂ ਮਹਿਲਾ ਬੇਲਦਾਰ ਜਸਵਿੰਦਰ ਕੌਰ ਹੀ ਜਾਇਜ਼ਾ ਲੈਣ ਮੌਕੇ ’ਤੇ ਪਹੁੰਚੀ।

ਪਿਛਲੀ ਖ਼ਬਰ ਫ਼ਿਰੋਜ਼ਪੁਰ ’ਚ ਹੜ ਪ੍ਰਭਾਵਿਤ ਪਿੰਡਾਂ ਦੇ 14 ਸਕੂਲ ਕੀਤੇ ਬੰਦ ਅਗਲੀ ਖ਼ਬਰ ਹਰੀਕੇ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ ਵੱਧ ਕੇ ਹੋਇਆ 2 ਲੱਖ 44 ਹਜ਼ਾਰ ਕਿਊਸਿਕ