22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2025

ਸੁਖਬੀਰ ਸਿੰਘ ਬਾਦਲ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਦੀਆਂ ਮੌਕੇ 'ਤੇ ਜਾ ਕੇ ਸੁਣੀਆਂ ਮੁਸ਼ਕਿਲਾਂ

ਸੁਲਤਾਨਪੁਰ ਲੋਧੀ,24 ਅਗਸਤ (ਥਿੰਦ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸੁਲਤਾਨਪੁਰ ਲੋਧੀ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਪਿੰਡ ਆਹਲੀ ਕਲਾਂ ਵਿਖੇ ਪਹੁੰਚਣ 'ਤੇ ...

ਅਜੀਤ ਡੈਸਕ 24-08-2025

ਸੁਲਤਾਨਪੁਰ ਲੋਧੀ,24 ਅਗਸਤ (ਥਿੰਦ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸੁਲਤਾਨਪੁਰ ਲੋਧੀ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਪਿੰਡ ਆਹਲੀ ਕਲਾਂ ਵਿਖੇ ਪਹੁੰਚਣ 'ਤੇ ਬਿਆਸ ਦਰਿਆ ਦੇ ਕਿਨਾਰੇ ਯੂਥ ਆਗੂ ਕਰਨਜੀਤ ਸਿੰਘ ਆਹਲੀ ਨੇ ਮੰਡ ਖੇਤਰ ਦੀਆਂ ਮੁਸ਼ਕਿਲਾਂ ਉਹਨਾਂ ਨਾਲ ਸਾਂਝੀਆਂ ਕੀਤੀਆਂ। ਉਹਨਾਂ ਨੇ ਕਿਹਾ ਕਿ ਹਰ ਸਾਲ ਦਰਿਆ ਬਿਆਸ ਵਿਚ ਪਾਣੀ ਆ ਜਾਣ ਕਾਰਨ ਉਹਨਾਂ ਦੀਆਂ ਫਸਲਾਂ ਤਬਾਹ ਹੋ ਜਾਂਦੀਆਂ ਹਨ ।

ਇਸ ਮੌਕੇ ਉਨ੍ਹਾਂ ਨੇ ਮੰਗ ਰੱਖੀ ਕਿ ਅਕਾਲੀ ਸਰਕਾਰ ਆਉਣ 'ਤੇ ਬਿਆਸ ਦਰਿਆ ਨੂੰ ਡੂੰਘਾ ਕੀਤਾ ਜਾਵੇ ਅਤੇ ਇਸ ਦੇ ਬੰਨ੍ਹਾਂ ਨੂੰ ਉੱਚਾ ਕੀਤਾ ਜਾਵੇ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਉਣ 'ਤੇ ਉਹ ਪਹਿਲ ਦੇ ਅਧਾਰ 'ਤੇ ਦਰਿਆ ਬਿਆਸ ਦੀ ਸਫਾਈ ਕਰਵਾਉਣਗੇ ਅਤੇ ਇੱਥੇ ਆਉਣ ਵਾਲੇ ਹੜ੍ਹਾਂ ਦੀ ਰੋਕਥਾਮ ਕਰਨਗੇ

ਪਿਛਲੀ ਖ਼ਬਰ ਬਿਆਸ ਦਰਿਆ ਵਿਚ ਵੱਧ ਰਹੇ ਪਾਣੀ ਦੇ ਪੱਧਰ ਨੂੰ ਮੁੱਖ ਰੱਖਦਿਆਂ ਮੰਡ ਖੇਤਰ ਦੇ ਲੋਕ ਇਹਤਿਆਤ ਵਰਤਣ-ਅਮਿਤ ਕੁਮਾਰ ਪੰਚਾਲ ਅਗਲੀ ਖ਼ਬਰ ਹਰਗੋਬਿੰਦ ਕੌਰ ਕੌਮੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਨੇ ਬੀਬਾ ਹਰਸਿਮਰਤ ਕੌਰ ਬਾਦਲ ਨਾਲ ਕੀਤੀ ਮੁਲਾਕਾਤ