21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2025

ਚੱਕੀ ਦਰਿਆ 'ਚ ਭਾਰੀ ਮਾਤਰਾ 'ਚ ਪਾਣੀ ਆਉਣਾ ਨਾਲ ਪਠਾਨਕੋਟ ਦੇ ਸ਼ੈਲੀ ਰੋਡ 'ਤੇ ਮਕਾਨ ਖਾਲੀ ਕਰਵਾਏ ਗਏ

ਪਠਾਨਕੋਟ , 24 ਅਗਸਤ (ਵਿਨੋਦ) - ਹਿਮਾਚਲ ਪ੍ਰਦੇਸ਼ ਦੇ ਪਹਾੜਾਂ ਵਿਚ ਭਾਰੀ ਮੀਂਹ ਪੈਣ ਦੇ ਕਾਰਨ ਚੱਕੀ ਦਰਿਆ ਉਫਾਨ ਦੇ ਚੱਲ ਰਿਹਾ ਹੈ , ਜਿਸ ਕਾਰਨ ਪਠਾਨਕੋਟ ਦੇ ਸ਼ੈਲੀ ਰੋਡ ਦੇ ਨੇੜੇ ਚੱਕੀ ਦਰਿਆ ਨਾਲ ਲੱਗਦੇ ਘਰਾਂ ਨੂੰ ਖਾਲੀ ਕਰਵਾਇਆ...

ਅਜੀਤ ਡੈਸਕ 24-08-2025

ਪਠਾਨਕੋਟ , 24 ਅਗਸਤ (ਵਿਨੋਦ) - ਹਿਮਾਚਲ ਪ੍ਰਦੇਸ਼ ਦੇ ਪਹਾੜਾਂ ਵਿਚ ਭਾਰੀ ਮੀਂਹ ਪੈਣ ਦੇ ਕਾਰਨ ਚੱਕੀ ਦਰਿਆ ਉਫਾਨ ਦੇ ਚੱਲ ਰਿਹਾ ਹੈ , ਜਿਸ ਕਾਰਨ ਪਠਾਨਕੋਟ ਦੇ ਸ਼ੈਲੀ ਰੋਡ ਦੇ ਨੇੜੇ ਚੱਕੀ ਦਰਿਆ ਨਾਲ ਲੱਗਦੇ ਘਰਾਂ ਨੂੰ ਖਾਲੀ ਕਰਵਾਇਆ ਗਿਆ ਹੈ। ਇਸ ਮੌਕੇ 'ਤੇ ਨਗਰ ਨਿਗਮ ਦੇ ਐਸ.ਡੀ.ਓ. ਦੀਪ ਸ਼ਾਸਵਤਅਤੇ ਐਸ.ਡੀ.ਓ. ਅਮਨਦੀਪ ਕੌਰ ਪਹੁੰਚੇ ਅਤੇ ਉਉਨ੍ਹਾਂ ਦੇ ਘਰ ਖਾਲੀ ਕਰਵਾਏ ਗਏ। ਉਨਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਸ਼ਿਫਟ ਕੀਤਾ।

ਉਨ੍ਹਾਂ ਦੱਸਿਆ ਕਿ ਚੱਕੀ ਦਰਿਆ ਵਿਚ ਪਾਣੀ ਕਾਫੀ ਉਫਾਨ ਤੇ ਹੈ, ਜਿਸ ਕਾਰਨ ਚੱਕੀ ਦਰਿਆ ਨਾਲ ਲੱਗਦੇ ਘਰਾਂ ਨੂੰ ਖਾਲੀ ਕਰਵਾਇਆ ਗਿਆ ਹੈ ਤਾਂ ਜੋ ਕਿਸੇ ਦੀ ਜਾਨ ਮਾਲ ਦਾ ਖ਼ਤਰਾ ਨਾ ਬਣ ਸਕੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕਾਂ ਦੇ ਰਹਿਣ ਲਈ ਨੰਗਲ ਭੂਰ ਵਿਚ ਪ੍ਰਸ਼ਾਸਨ ਵਲੋਂ ਪ੍ਰਬੰਧ ਕੀਤੇ ਗਏ ਹਨ।

ਪਿਛਲੀ ਖ਼ਬਰ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਰਾਵੀ ਦਰਿਆ ਦੇ ਮੌਜੂਦਾ ਹਾਲਾਤ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਗੁਰਦੁਆਰਾ ਸ੍ਰੀ ਬੇਰ ਸਾਹਿਬ ਹੋਏ ਨਤਮਸਤਕ