03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2025

ਬਾਬਾ ਸਿੱਦੀਕੀ ਕਤਲਕਾਂਡ : ਕੈਨੇਡਾ ਦੀ ਸਰੀ ਪੁਲਿਸ ਨੇ ਜ਼ੀਸ਼ਾਨ ਅਖਤਰ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ, 6 ਜੂਨ-ਮੁੰਬਈ ਵਿਚ ਐਨ.ਸੀ.ਪੀ. ਨੇਤਾ ਬਾਬਾ ਸਿੱਦੀਕੀ ਕਤਲ ਕਾਂਡ ਦੇ ਮਾਸਟਰਮਾਈਂਡ ਜ਼ੀਸ਼ਾਨ...

ਅਜੀਤ ਡੈਸਕ 06-06-2025

ਨਵੀਂ ਦਿੱਲੀ, 6 ਜੂਨ-ਮੁੰਬਈ ਵਿਚ ਐਨ.ਸੀ.ਪੀ. ਨੇਤਾ ਬਾਬਾ ਸਿੱਦੀਕੀ ਕਤਲ ਕਾਂਡ ਦੇ ਮਾਸਟਰਮਾਈਂਡ ਜ਼ੀਸ਼ਾਨ ਅਖਤਰ ਉਰਫ ਜੱਸੀ ਪੁਰੇਵਾਲ ਬਾਰੇ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ, ਕੈਨੇਡਾ ਦੀ ਸਰੀ ਪੁਲਿਸ ਨੇ ਜ਼ੀਸ਼ਾਨ ਅਖਤਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਗ੍ਰਿਫ਼ਤਾਰੀ ਕਿਸ ਮਾਮਲੇ ਵਿਚ ਕੀਤੀ ਗਈ ਹੈ। 12 ਅਕਤੂਬਰ ਦੀ ਰਾਤ ਨੂੰ ਬਾਬਾ ਸਿੱਦੀਕੀ ਦੀ ਉਨ੍ਹਾਂ ਦੇ ਪੁੱਤਰ ਜ਼ੀਸ਼ਾਨ ਦੇ ਦਫ਼ਤਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਗੈਂਗਸਟਰ ਲਾਰੈਂਸ ਗੈਂਗ ਨੇ ਕਤਲ ਦੀ ਜ਼ਿੰਮੇਵਾਰੀ ਲਈ। ਇਸ ਕਤਲ ਤੋਂ ਬਾਅਦ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਨੇ ਮੁਲਜ਼ਮਾਂ ਨੂੰ ਵਿਦੇਸ਼ ਭੱਜਣ ਵਿਚ ਮਦਦ ਕੀਤੀ। ਵਿਦੇਸ਼ ਪਹੁੰਚਣ ਤੋਂ ਬਾਅਦ ਜ਼ੀਸ਼ਾਨ ਨੇ ਸ਼ਹਿਜ਼ਾਦ ਭੱਟੀ ਦਾ ਧੰਨਵਾਦ ਵੀ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਸ ਗੈਂਗ ਨੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੂੰ ਬਾਬਾ ਦੇ ਕਤਲ ਦਾ ਕਾਰਨ ਦੱਸਿਆ ਸੀ। 20 ਅਕਤੂਬਰ ਨੂੰ ਸਲਮਾਨ ਨੂੰ ਈਮੇਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। 

ਪਿਛਲੀ ਖ਼ਬਰ ਸਕੂਲ ਦੀ ਅਲਾਟਮੈਂਟ ਸਬੰਧੀ ਧੋਖਾਧੜੀ ਮਾਮਲੇ 'ਚ ਆਸ਼ੂ ਨੂੰ ਅਗਾਊਂ ਜ਼ਮਾਨਤ ਅਗਲੀ ਖ਼ਬਰ ਚੰਡੀਗੜ੍ਹ ਯੂਨੀਵਰਸਿਟੀ ’ਚ ਪਹਿਲੇ 3 ਰੋਜ਼ਾ ਸੀ.ਯੂ. ਸਕਾਲਰਜ਼ ਸਮਿਟ-2025 ਦਾ ਹੋਇਆ ਆਗਾਜ਼