03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2025

ਮਾਸਟਰ ਕੇਡਰ ਯੂਨੀਅਨ ਵਲੋਂ 12 ਨੂੰ ਚੋਣ ਹਲਕਾ ਲੁਧਿਆਣਾ ਵਿਖੇ ਝੰਡਾ ਮਾਰਚ 'ਚ ਸ਼ਮੂਲੀਅਤ ਦਾ ਐਲਾਨ

ਪਠਾਨਕੋਟ, 6 ਜੂਨ (ਸੰਧੂ)-ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਜਿੰਦਰ ਧਾਲੀਵਾਲ, ਸੂਬਾ...

ਅਜੀਤ ਡੈਸਕ 06-06-2025

ਪਠਾਨਕੋਟ, 6 ਜੂਨ (ਸੰਧੂ)-ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਜਿੰਦਰ ਧਾਲੀਵਾਲ, ਸੂਬਾ ਜਨਰਲ ਸਕੱਤਰ ਹਰਿਮੰਦਰ ਸਿੰਘ ਉੱਪਲ, ਫਾਊਂਡਰ ਮੈਂਬਰ ਵਾਸ਼ਿੰਗਟਨ ਸਿੰਘ, ਸਰਪ੍ਰਸਤ ਹਰਭਜਨ ਸਿੰਘ, ਉਪ ਪ੍ਰਧਾਨ ਜਗਜੀਤ ਸਿੰਘ ਸਾਹਨੇਵਾਲ, ਅਰਜਿੰਦਰ ਕਲੇਰ ਸਕੱਤਰ ਜਨਰਲ, ਵਿੱਤ ਸਕੱਤਰ ਰਮਨ ਕੁਮਾਰ, ਪ੍ਰੈਸ ਸਕੱਤਰ ਸੰਦੀਪ ਕੁਮਾਰ, ਮਨਪ੍ਰੀਤ ਸਿੰਘ ਰੂਬੀ, ਸੀਨੀਅਰ ਮੀਤ ਪ੍ਰਧਾਨ ਹਰਬੰਸ ਲਾਲ, ਦਲਜੀਤ ਸਿੰਘ ਸਭਰਵਾਲ, ਬਲਜਿੰਦਰ ਸ਼ਾਂਤਪੂਰੀ, ਗੁਰਮੀਤ ਸਿੰਘ ਭੁੱਲਰ, ਹਰਿ ਸੇਵਕ ਸਿੰਘ ਸਾਧੂਵਾਲਾ ਜਥੇਬੰਦਕ ਸਕੱਤਰ ਨੇ ਸਾਂਝੇ ਤੌਰ ਉਤੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਲਗਾਤਾਰ ਜਥੇਬੰਦੀਆਂ ਨਾਲ ਮੀਟਿੰਗਾਂ ਕਰਕੇ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ ਜਾ ਰਿਹਾ ਹੈ ਪਰ ਮੁਲਾਜ਼ਮਾਂ ਅਤੇ ਅਧਿਆਪਕਾਂ ਦੇ ਮਸਲੇ ਹੱਲ ਕਰਨ ਲਈ ਸੰਜੀਦਾ ਨਹੀਂ। ਇਸ ਲਈ ਮਾਸਟਰ ਕੇਡਰ ਯੂਨੀਅਨ ਵਲੋਂ ਵੱਡੀ ਗਿਣਤੀ ਵਿਚ 12 ਜੂਨ ਨੂੰ ਸੀ.ਪੀ.ਐਫ. ਕਰਮਚਾਰੀ ਯੂਨੀਅਨ ਅਤੇ ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਵਲੋਂ ਵਿਸ਼ਾਲ ਝੰਡਾ ਮਾਰਚ ਕੀਤਾ ਜਾ ਰਿਹਾ ਹੈ, ਉਸ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਹੈ l

ਪਿਛਲੀ ਖ਼ਬਰ ਪੁਲਿਸ ਵਲੋਂ ਹਥਿਆਰਾਂ ਤੇ ਇਕ ਗੱਡੀ ਸਮੇਤ ਇਕ ਦੋਸ਼ੀ ਗ੍ਰਿਫਤਾਰ ਅਗਲੀ ਖ਼ਬਰ ਮ੍ਰਿਤਕ ਸਰਪੰਚ ਜਸ਼ਨਪ੍ਰੀਤ ਬਾਵਾ ਦੀ ਮੌਤ 'ਤੇ ਪਰਿਵਾਰ ਨਾਲ ਕੁਲਬੀਰ ਜ਼ੀਰਾ ਵਲੋਂ ਦੁੱਖ ਪ੍ਰਗਟ