04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2025

ਲੋਹੀਆਂ : ਸਿਵਲ ਹਸਪਤਾਲ 'ਚ ਨੌਜਵਾਨਾਂ 'ਤੇ ਚੱਲੀਆਂ ਗੋਲੀਆਂ, 2 ਜ਼ਖਮੀ

ਲੋਹੀਆਂ ਖਾਸ (ਜਲੰਧਰ), 6 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-‘ਯੁੱਧ ਨਸ਼ਿਆਂ ਵਿਰੁੱਧ’ ਦੌਰਾਨ...

ਅਜੀਤ ਡੈਸਕ 06-06-2025

ਲੋਹੀਆਂ ਖਾਸ (ਜਲੰਧਰ), 6 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-‘ਯੁੱਧ ਨਸ਼ਿਆਂ ਵਿਰੁੱਧ’ ਦੌਰਾਨ ਹੀ ਲੋਹੀਆਂ ਦੇ ਸਿਵਲ ਹਸਪਤਾਲ ਤੋਂ ਗੋਲੀਆਂ ਲੈਣ ਆਏ ਨੌਜਵਾਨਾਂ ’ਚ ਮਾਮੂਲੀ ਗੱਲੋਂ ਬਹਿਸ ਮਗਰੋਂ ਗੋਲੀ ਚੱਲ ਗਈਆਂ। ਇਸ ਦੌਰਾਨ ਦੋ ਨੌਜਵਾਨ ਜ਼ਖਮੀ ਹੋਣ ਦੀਆਂ ਖਬਰਾਂ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਅਤੇ ਉਥੋਂ ਵੀ ਮੁੱਢਲੀ ਸਹਾਇਤਾ ਤੋਂ ਬਾਅਦ ਜਲੰਧਰ ਲਈ ਰੈਫ਼ਰ ਕਰ ਦਿੱਤਾ ਗਿਆ। ਇਸ ਮੌਕੇ ਪੁੱਜੇ ਡੀ.ਐੱਸ.ਪੀ. ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਸਿਵਲ ਹਸਪਤਾਲ ’ਚ ਗੋਲੀਆਂ ਲੈਣ ਆਏ 2 ਨੌਜਵਾਨ ਆਪਸ ਵਿਚ ਲੜੇ ਹਨ ਅਤੇ ਇਕ ਨੇ ਤੈਸ਼ ’ਚ ਆ ਕੇ ਘਰੋਂ ਬੰਦੂਕ ਲਿਆ ਕੇ ਗੋਲੀ ਚਲਾ ਦਿੱਤੀ ਹੈ, ਇਸ ਦੌਰਾਨ 2 ਨੌਜਵਾਨ ਜ਼ਖਮੀ ਹੋਏ ਹਨ। 

ਪਿਛਲੀ ਖ਼ਬਰ ਰਾਜਾ ਵੜਿੰਗ ਨੇ ਵੀ ਸਰਕਾਰ 'ਤੇ ਚੁੱਕੇ ਸਵਾਲ ਅਗਲੀ ਖ਼ਬਰ ਭਾਰਤ ਭੂਸ਼ਣ ਆਸ਼ੂ ਨੇ ਮੁਅੱਤਲ ਕੀਤੇ ਵਿਜੀਲੈਂਸ ਦੇ ਐਸਐਸਪੀ ਨਾਲ ਸੰਜੀਵ ਅਰੋੜਾ ਦੀ ਫੋਟੋ ਕੀਤੀ ਜਨਤਕ