04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2025

ਸੁਪਰੀਮ ਕੋਰਟ ਨੇ ਐਨ.ਬੀ.ਈ. ਨੂੰ ਨੀਟ ਪੀ.ਜੀ. ਪ੍ਰੀਖਿਆ ਕਰਵਾਉਣ ਲਈ ਦਿੱਤੀ ਐਕਸਟੈਂਸ਼ਨ

ਨਵੀਂ ਦਿੱਲੀ, 6 ਜੂਨ- ਸੁਪਰੀਮ ਕੋਰਟ ਨੇ ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨ ਨੂੰ 3 ਅਗਸਤ, 2025 ਨੂੰ ਨੀਟ ਪੀ.ਜੀ. (ਪੋਸਟ ਗ੍ਰੈਜੂਏਟ) ਪ੍ਰੀਖਿਆ ਕਰਵਾਉਣ ਲਈ ਐਕਸਟੈਂਸ਼ਨ...

ਅਜੀਤ ਡੈਸਕ 06-06-2025

ਨਵੀਂ ਦਿੱਲੀ, 6 ਜੂਨ- ਸੁਪਰੀਮ ਕੋਰਟ ਨੇ ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨ ਨੂੰ 3 ਅਗਸਤ, 2025 ਨੂੰ ਨੀਟ ਪੀ.ਜੀ. (ਪੋਸਟ ਗ੍ਰੈਜੂਏਟ) ਪ੍ਰੀਖਿਆ ਕਰਵਾਉਣ ਲਈ ਐਕਸਟੈਂਸ਼ਨ ਦਿੱਤੀ ਹੈ। ਇਹ ਪ੍ਰੀਖਿਆ ਪਹਿਲਾਂ ਇਸ ਸਾਲ 15 ਜੂਨ ਨੂੰ ਹੋਣੀ ਸੀ। ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਅਤੇ ਆਗਸਟੀਨ ਜਾਰਜ ਮਸੀਹ ਦੇ ਬੈਂਚ ਨੇ ਸਪੱਸ਼ਟ ਕੀਤਾ ਕਿ ਇਸ ਸੰਬੰਧ ਵਿਚ ਨੀਟ ਨੂੰ ਕੋਈ ਹੋਰ ਐਕਸਟੈਂਸ਼ਨ ਨਹੀਂ ਦਿੱਤੀ ਜਾਵੇਗੀ। 30 ਮਈ ਨੂੰ, ਸੁਪਰੀਮ ਕੋਰਟ ਨੇ ਹੁਕਮ ਦਿੱਤਾ ਸੀ ਕਿ ਨੀਟ ਪੀ.ਜੀ. ਪ੍ਰੀਖਿਆ ਸਿਰਫ਼ ਇਕ ਸ਼ਿਫਟ ਵਿਚ ਹੀ ਕਰਵਾਈ ਜਾਵੇ। ਇਸ ਤੋਂ ਬਾਅਦ, ਨੀਟ ਨੇ ਸਿਖਰਲੀ ਅਦਾਲਤ ਵਿਚ ਇਕ ਅਰਜ਼ੀ ਦਾਇਰ ਕਰਕੇ ਪ੍ਰੀਖਿਆ ਨੂੰ ਬਾਅਦ ਦੀ ਤਾਰੀਖ਼ ’ਤੇ ਮੁੜ ਤੈਅ ਕਰਨ ਲਈ ਸਮਾਂ ਵਧਾਉਣ ਦੀ ਮੰਗ ਕੀਤੀ ਕਿਉਂਕਿ ਸਿੰਗਲ-ਸ਼ਿਫਟ ਆਦੇਸ਼ ਦੀ ਪਾਲਣਾ ਕਰਨ ਲਈ ਨਵੇਂ ਪ੍ਰਬੰਧ ਕਰਨੇ ਪੈਣੇ ਸਨ।

ਪਿਛਲੀ ਖ਼ਬਰ ਭਾਰਤ ਭੂਸ਼ਣ ਆਸ਼ੂ ਨੂੰ ਸੰਮਨ ਜਾਰੀ ਕਰਨ ਵਾਲਾ ਐਸ.ਐਸ.ਪੀ. ਵਿਜੀਲੈਂਸ ਸਸਪੈਂਡ ਅਗਲੀ ਖ਼ਬਰ ਦੇਸ਼ ਨੂੰ ਸਮਰਪਿਤ ਹੋਇਆ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ, ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਉਦਘਾਟਨ