05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2025

ਕਾਰ ਸਵਾਰ ਨੌਜਵਾਨਾਂ ’ਤੇ ਹੋਈ ਫ਼ਾਇਰਿੰਗ, ਇਕ ਦੀ ਮੌਤ

ਪੰਚਕੁਲਾ, 6 ਜੂਨ (ਉਮਾ ਕਪਿਲ)- ਪੰਚਕੁਲਾ ਦੇ ਪਿੰਜੌਰ ਵਿਚ ਅਮਰਾਵਤੀ ਮਾਲ ਦੇ ਬਾਹਰ ਕਾਰ ਸਵਾਰ ਨੌਜਵਾਨਾਂ ਉੱਤੇ ਫਾਇਰਿੰਗ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਇਸ....

ਅਜੀਤ ਡੈਸਕ 06-06-2025

ਪੰਚਕੁਲਾ, 6 ਜੂਨ (ਉਮਾ ਕਪਿਲ)- ਪੰਚਕੁਲਾ ਦੇ ਪਿੰਜੌਰ ਵਿਚ ਅਮਰਾਵਤੀ ਮਾਲ ਦੇ ਬਾਹਰ ਕਾਰ ਸਵਾਰ ਨੌਜਵਾਨਾਂ ਉੱਤੇ ਫਾਇਰਿੰਗ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਇਸ ਹਮਲੇ ਵਿਚ ਇਕ ਨੌਜਵਾਨ ਦੀ ਮੌਤ ਤੇ ਦੂਜੇ ਦੇ ਗੰਭੀਰ ਹੋਣ ਦੀ ਜਾਣਕਾਰੀ ਮਿਲੀ ਹੈ, ਜਿਸ ਨੂੰ ਚੰਡੀਗੜ੍ਹ ਪੀ.ਜੀ.ਆਈ. ਵਿਖੇ ਇਲਾਜ ਲਈ ਭੇਜ ਦਿੱਤਾ ਗਿਆ। ਹਮਲਾਵਰਾਂ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਜਾਰੀ ਕਰਕੇ ਹਮਲੇ ਦੀ ਲਈ ਜ਼ਿੰਮੇਵਾਰੀ ਲਈ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦੇ ਕਹਿਣ ਉੱਤੇ ਇਹ ਹਮਲਾ ਕਰਨ ਦਾ ਦਾਅਵਾ ਉਨ੍ਹਾਂ ਵਲੋਂ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਤਿੰਨ ਲੜਕੀਆਂ ਸਮੇਤ ਪੰਜ ਲੋਕ ਅਮਰਾਵਤੀ ਸਥਿਤ ਮਾਲ ਵਿਚ ਫਿਲਮ ਦੇਖਣ ਆਏ ਸਨ। ਸ਼ੋਅ ਖਤਮ ਹੋਣ ਤੋਂ ਬਾਅਦ ਗੱਡੀ ਵਿਚ ਬੈਠਦੇ ਸਮੇਂ ਉਨ੍ਹਾਂ ’ਤੇ ਫਾਇਰਿੰਗ ਕੀਤੀ ਗਈ।

ਪਿਛਲੀ ਖ਼ਬਰ ਅੱਜ ਘੱਲੂਘਾਰੇ ਮੌਕੇ ਐਡਵੋਕੇਟ ਧਾਮੀ ਨੇ ਕੀਤਾ ਸ਼ਲਾਘਾਯੋਗ ਕਾਰਜ- ਬਾਬਾ ਹਰਨਾਮ ਸਿੰਘ ਖਾਲਸਾ ਅਗਲੀ ਖ਼ਬਰ ਸਿੱਖ ਪੰਥ ਨੂੰ ਦਰਪੇਸ਼ ਚੁਣੌਤੀਆਂ ਦੇ ਹੱਲ ਲਈ ਸਮੂਹ ਪੰਥਕ ਜਥੇਬੰਦੀਆਂ ਨੂੰ ਇਕ ਜੁੱਟ ਹੋਣ ਦੀ ਲੋੜ- ਜਥੇਦਾਰ ਗੜਗੱਜ