06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਰਾਸ਼ਟਰੀ ਜਾਂਚ ਏਜੰਸੀ ਦੀ 32 ਅੱਤਵਾਦੀ ਟਿਕਾਣਿਆਂ 'ਤੇ ਵੱਡੀ ਕਾਰਵਾਈ

ਸ੍ਰੀਨਗਰ, 5 ਜੂਨ - ਜੰਮੂ-ਕਸ਼ਮੀਰ ਵਿਚ 'ਆਪ੍ਰੇਸ਼ਨ ਸੰਧੂਰ' ਤੋਂ ਬਾਅਦ ਰਾਸ਼ਟਰੀ ਜਾਂਚ ਏਜੰਸੀ ਅਲਰਟ 'ਤੇ ਸੀ। ਇਸ ਦੇ ਤਹਿਤ ਐੱਨ.ਆਈ.ਏ. ਨੇ ਇਕ ਵੱਡੀ ਕਾਰਵਾਈ ਕੀਤੀ ਅਤੇ ਅੱਤਵਾਦੀਆਂ ਦੇ 32 ਟਿਕਾਣਿਆਂ 'ਤੇ ...

ਅਜੀਤ ਡੈਸਕ 05-06-2025

ਸ੍ਰੀਨਗਰ, 5 ਜੂਨ - ਜੰਮੂ-ਕਸ਼ਮੀਰ ਵਿਚ 'ਆਪ੍ਰੇਸ਼ਨ ਸੰਧੂਰ' ਤੋਂ ਬਾਅਦ ਰਾਸ਼ਟਰੀ ਜਾਂਚ ਏਜੰਸੀ ਅਲਰਟ 'ਤੇ ਸੀ। ਇਸ ਦੇ ਤਹਿਤ ਐੱਨ.ਆਈ.ਏ. ਨੇ ਇਕ ਵੱਡੀ ਕਾਰਵਾਈ ਕੀਤੀ ਅਤੇ ਅੱਤਵਾਦੀਆਂ ਦੇ 32 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਇਹ ਕਾਰਵਾਈ ਪਾਕਿਸਤਾਨ ਦੁਆਰਾ ਫੰਡ ਪ੍ਰਾਪਤ ਅੱਤਵਾਦੀ ਸੰਗਠਨਾਂ ਜਿਵੇਂ ਕਿ ਦ ਰੇਸਿਸਟੈਂਸ ਫਰੰਟ , ਯੂਨਾਈਟਿਡ ਲਿਬਰੇਸ਼ਨ ਫਰੰਟ ਜੰਮੂ ਐਂਡ ਕਸ਼ਮੀਰ ਮੁਜਾਹਿਦੀਨ ਗਜਵਤ-ਉਲ-ਹਿੰਦ , ਜੰਮੂ ਐਂਡ ਕਸ਼ਮੀਰ ਫ੍ਰੀਡਮ ਫਾਈਟਰਜ਼ ਤੇ ਕਸ਼ਮੀਰ ਟਾਈਗਰਜ਼ ਸੀ। ਇਹ ਸੰਗਠਨ ਲਸ਼ਕਰ-ਏ-ਤਾਇਬਾ , ਜੈਸ਼-ਏ-ਮੁਹੰਮਦ ਅਤੇ ਅਲ-ਬਦਰ ਵਰਗੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਨਾਲ ਜੁੜੇ ਹੋਏ ਹਨ। ਛਾਪੇਮਾਰੀ ਦੌਰਾਨ ਐੱਨ.ਆਈ.ਏ. ਨੇ ਕਈ ਮਹੱਤਵਪੂਰਨ ਸਬੂਤ ਇਕੱਠੇ ਕੀਤੇ। ਇਨ੍ਹਾਂ ਵਿਚ 2 ਜ਼ਿੰਦਾ ਕਾਰਤੂਸ, 1 ਗੋਲੀ ਅਤੇ 1 ਸੰਗੀਨ ਸ਼ਾਮਿਲ ਹਨ। ਇਸ ਤੋਂ ਇਲਾਵਾ ਕਈ ਡਿਜੀਟਲ ਡਿਵਾਈਸ ਅਤੇ ਇਤਰਾਜ਼ਯੋਗ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਹਨ। ।

ਪਿਛਲੀ ਖ਼ਬਰ ⭐ਮਾਣਕ-ਮੋਤੀ⭐ ਅਗਲੀ ਖ਼ਬਰ ਖੜਗੇ ਅਤੇ ਰਾਹੁਲ ਗਾਂਧੀ ਨੇ ਮਨੀਪੁਰ ਦੇ ਕਾਂਗਰਸੀ ਆਗੂਆਂ ਨਾਲ ਕੀਤੀ ਮੀਟਿੰਗ