06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਨਵਾਂਸ਼ਹਿਰ ਨੇੜੇ ਬਿਜਲੀ ਮੁਲਾਜ਼ਮ ਦੀ ਸੜਕ ਹਾਦਸੇ 'ਚ ਮੌਤ

ਨਵਾਂਸ਼ਹਿਰ, 5 ਜੂਨ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਨੇੜੇ ਪਿੰਡ ਭਾਰਟਾ ਕਲਾਂ ਦੇ ਸਾਹਿਬ ਢਾਬੇ ਸਾਹਮਣੇ ਰੇਤੇ ਦੇ...

ਅਜੀਤ ਡੈਸਕ 05-06-2025

ਨਵਾਂਸ਼ਹਿਰ, 5 ਜੂਨ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਨੇੜੇ ਪਿੰਡ ਭਾਰਟਾ ਕਲਾਂ ਦੇ ਸਾਹਿਬ ਢਾਬੇ ਸਾਹਮਣੇ ਰੇਤੇ ਦੇ ਟਿੱਪਰ ਹੇਠ ਆਉਣ ਨਾਲ ਬਿਜਲੀ ਮੁਲਾਜ਼ਮ ਅਵਤਾਰ ਸਿੰਘ ਪਿੰਡ ਕਾਹਲੋਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਔੜ ਵਿਖੇ ਬਿਜਲੀ ਮੁਲਾਜ਼ਮ ਲਾਈਨਮੈਨ ਅਵਤਾਰ ਸਿੰਘ ਪਿੰਡ ਕਾਹਲੋਂ ਜੋ ਪਿੰਡ ਨੂੰ ਜਾ ਰਿਹਾ ਸੀ ਅਤੇ ਰੇਤੇ ਦੇ ਭਰੇ ਟਿੱਪਰ ਦੀ ਲਪੇਟ ਵਿਚ ਆਉਣ ਕਾਰਨ ਉਸ ਦੇ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ। ਪੁਲਿਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। 

ਪਿਛਲੀ ਖ਼ਬਰ ਸ਼ਸ਼ੀ ਥਰੂਰ ਨੇ ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨਾਲ ਮੁਲਾਕਾਤ ਕੀਤੀ ਅਗਲੀ ਖ਼ਬਰ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ 'ਆਪ' ਵਲੋਂ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ