06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਪਸ਼ੂਆਂ ਨੂੰ ਨਹਿਰ ਪਾਰ ਕਰਵਾਉਂਦੇ 2 ਨੌਜਵਾਨ ਡੁੱਬੇ

ਊਧਨਵਾਲ, 5 ਜੂਨ (ਪ੍ਰਗਟ ਸਿੰਘ)-ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਊਧਨਵਾਲ ਨਜ਼ਦੀਕ ਪੈਂਦੇ ਪਿੰਡ ਮਨੇਸ...

ਅਜੀਤ ਡੈਸਕ 05-06-2025

ਊਧਨਵਾਲ, 5 ਜੂਨ (ਪ੍ਰਗਟ ਸਿੰਘ)-ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਊਧਨਵਾਲ ਨਜ਼ਦੀਕ ਪੈਂਦੇ ਪਿੰਡ ਮਨੇਸ ਪੁਲ 'ਤੇ ਬੈਠੇ ਗੁੱਜਰ ਭਾਈਚਾਰੇ ਦੇ 2 ਨੌਜਵਾਨ ਡੰਗਰਾਂ ਨੂੰ ਚਾਰ ਕੇ ਨਹਿਰ ਪਾਰ ਕਰਵਾਉਂਦੇ ਹੋਏ ਪਾਣੀ ਦੇ ਤੇਜ਼ ਵਹਾਅ ਵਿਚ ਡੁੱਬ ਗਏ। ਇਸ ਸਬੰਧੀ ਡੁੱਬੇ ਹੋਏ ਦੋਵਾਂ ਲੜਕਿਆਂ ਦੇ ਪਿਤਾ ਸ਼ੇਰ ਅਲੀ ਅਤੇ ਸਾਊਆ ਨੇ ਦੱਸਿਆ ਕਿ ਸਾਡੇ ਲੜਕੇ ਉਮਰ ਕਰੀਬ 17 ਸਾਲ ਆਪਣੇ ਪਸ਼ੂਆਂ ਨੂੰ ਚਰਾ ਕੇ ਵਾਪਿਸ ਨਹਿਰ ਦੇ ਰਸਤੇ ਘਰ ਆ ਰਹੇ ਸਨ। ਪਸ਼ੂਆਂ ਨੂੰ ਨਹਿਰ ਵਿਚੋਂ ਪਾਰ ਕਰਵਾਉਂਦੇ ਸਮੇਂ ਨਹਿਰ ਦਾ ਪਾਣੀ ਤੇਜ਼ ਹੋਣ ਕਾਰਨ ਕਾਕਾ ਪੁੱਤਰ ਸਾਊਆ ਨੂੰ ਬਚਾਉਂਦਿਆਂ ਸੰਮੂ ਪੁੱਤਰ ਸ਼ੇਰ ਅਲੀ ਵੀ ਡੁੱਬ ਗਿਆ। ਇਨ੍ਹਾਂ ਲੜਕਿਆਂ ਦੇ ਡੁੱਬਣ ਦੀ ਖ਼ਬਰ ਸੁਣ ਕੇ ਆਸ-ਪਾਸ ਦੇ ਲੋਕ ਅਤੇ ਗੁੱਜਰ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿਚ ਅਤੇ ਪੁਲਿਸ ਪ੍ਰਸ਼ਾਸਨ ਵੀ ਮੌਕੇ 'ਤੇ ਪਹੁੰਚ ਗਿਆ ਤੇ ਖ਼ਬਰ ਲਿਖੇ ਜਾਣ ਤੱਕ ਭਾਲ ਜਾਰੀ ਸੀ। 

ਪਿਛਲੀ ਖ਼ਬਰ ਪਿੰਡ ਠੱਠੀਆਂ ਦੇ ਮੌਜੂਦਾ ਸਰਪੰਚ ਦੇ ਘਰ 'ਤੇ ਅਣਪਛਾਤਿਆਂ ਵਲੋਂ ਫਾਇਰਿੰਗ ਅਗਲੀ ਖ਼ਬਰ ਸ਼ੂਟਿੰਗ ਲੀਗ ਆਫ਼ ਇੰਡੀਆ ਪਹਿਲੀ ਵਾਰ ਆਯੋਜਿਤ ਹੋਣ ਤੋਂ ਉਤਸ਼ਾਹਿਤ ਹਾਂ - ਨਿਸ਼ਾਨੇਬਾਜ਼ ਸਿਫ਼ਤ ਕੌਰ