06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਸਮਾਜ ਸੇਵਾ 'ਚ ਹਰੇਕ ਨੂੰ ਵੱਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦੈ - ਹਰਪਾਲ ਚੀਮਾ

ਦਿੜ੍ਹਬਾ ਮੰਡੀ (ਸੰਗਰੂਰ), 5 ਜੂਨ (ਜਸਵੀਰ ਸਿੰਘ ਔਜਲਾ)-ਮਾਤਾ ਦਰਸ਼ਨਾ ਦੇਵੀ ਦੀ ਯਾਦ ਵਿਚ....

ਅਜੀਤ ਡੈਸਕ 05-06-2025

ਦਿੜ੍ਹਬਾ ਮੰਡੀ (ਸੰਗਰੂਰ), 5 ਜੂਨ (ਜਸਵੀਰ ਸਿੰਘ ਔਜਲਾ)-ਮਾਤਾ ਦਰਸ਼ਨਾ ਦੇਵੀ ਦੀ ਯਾਦ ਵਿਚ ਬਾਂਸਲ ਪਰਿਵਾਰ ਸੂਲਰ ਘਰਾਟ ਵਾਲਿਆਂ ਵਲੋਂ ਬਾਬਾ ਬੈਰਸੀਆਣਾ ਚੈਰੀਟੇਬਲ ਹਸਪਤਾਲ ਦਿੜ੍ਹਬਾ ਵਿਖੇ ਹਸਪਤਾਲ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਤੇ 1600 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ। ਇਸ ਮੌਕੇ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ। ਕੈਬਨਿਟ ਮੰਤਰੀ ਸ. ਚੀਮਾ ਨੇ ਕਿਹਾ ਕਿ ਹਰ ਇਨਸਾਨ ਨੂੰ ਸਮਾਜ ਸੇਵਾ ਵਿਚ ਵੱਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਨਾਲ ਗਰੀਬ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ ਤੇ ਅਜਿਹੇ ਕੈਂਪ ਲਾਏ ਜਾਣੇ ਸਮੇਂ ਦੀ ਲੋੜ ਹੈ। 

ਪਿਛਲੀ ਖ਼ਬਰ ਸ਼ੂਟਿੰਗ ਲੀਗ ਆਫ਼ ਇੰਡੀਆ ਪਹਿਲੀ ਵਾਰ ਆਯੋਜਿਤ ਹੋਣ ਤੋਂ ਉਤਸ਼ਾਹਿਤ ਹਾਂ - ਨਿਸ਼ਾਨੇਬਾਜ਼ ਸਿਫ਼ਤ ਕੌਰ ਅਗਲੀ ਖ਼ਬਰ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਤੇ ਮੰਤਰੀ ਖੁੱਡੀਆਂ ਨੇ ਖੇਤੀ ਮਸ਼ੀਨਰੀ ਕੰਪਨੀ ਲੈਂਡਫੋਰਸ ਦਾ ਕੀਤਾ ਦੌਰਾ