14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਚੰਡੀਗੜ੍ਹ ਨਿਗਮ ਹਾਊਸ ਦੀ ਮੀਟਿੰਗ ਸ਼ੁਰੂ ਹੁੰਦਿਆ ਹੀ ਕਾਂਗਰਸ ਤੇ ਆਪ ਵਲੋਂ ਹੰਗਾਮਾ

ਚੰਡੀਗੜ੍ਹ, 3 ਜੂਨ, (ਸੰਦੀਪ/ਕਮਲਜੀਤ)- ਅੱਜ ਨਿਗਮ ਹਾਊਸ ਦੀ ਮੀਟਿੰਗ ਸ਼ੁਰੂ ਹੁੰਦਿਆਂ ਹੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਲੋਂ ਹੰਗਾਮਾ ਸ਼ੁਰੂ ਕਰ ਦਿੱਤਾ ਗਿਆ ਤੇ ਮੈਂਬਰਾਂ ਵਲੋਂ ਹੱਥਾਂ....

ਅਜੀਤ ਡੈਸਕ 03-06-2025

ਚੰਡੀਗੜ੍ਹ, 3 ਜੂਨ, (ਸੰਦੀਪ/ਕਮਲਜੀਤ)- ਅੱਜ ਨਿਗਮ ਹਾਊਸ ਦੀ ਮੀਟਿੰਗ ਸ਼ੁਰੂ ਹੁੰਦਿਆਂ ਹੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਲੋਂ ਹੰਗਾਮਾ ਸ਼ੁਰੂ ਕਰ ਦਿੱਤਾ ਗਿਆ ਤੇ ਮੈਂਬਰਾਂ ਵਲੋਂ ਹੱਥਾਂ ’ਚ ਤਖ਼ਤੀਆਂ ਫੜ ਕੇ ਭਾਜਪਾ ਵਿਰੁੱਧ ਪ੍ਰਦਰਸ਼ਨ ਤੇ ਨਾਅਰੇਬਾਜ਼ੀ ਕੀਤੀ ਗਈ। ਬੈਠਕ ਵਿਚ ਸਾਬਕਾ ਮੇਅਰ ਪੂਨਮ ਸ਼ਰਮਾ ਦੇ 24 ਸਾਲਾ ਪੁੱਤਰ ਦੇ ਹੋਏ ਦਿਹਾਂਤ ’ਤੇ 2 ਮਿੰਟ ਦਾ ਮੌਨ ਰੱਖਿਆ ਗਿਆ।ਇਸ ਦੌਰਾਨ ਟਿਊਬਵੈਲ ਆਪ੍ਰੇਟਰਾਂ ਨੂੰ ਕੱਢੇ ਜਾਣ ਦੇ ਮੁੱਦੇ ’ਤੇ ਭਾਜਪਾ ਕੌਂਸਲਰ ਆਪਸ ’ਚ ਹੀ ਭਿੜ ਗਏ ਤੇ ਭਾਜਪਾ ਕੌਂਸਲਰ ਕੰਵਰ ਰਾਣਾ ਨੇ ਦਾਅਵਾ ਕੀਤਾ ਕਿ ਸਦਨ ਦੀ ਕਾਰਵਾਈ ਨਹੀਂ ਚੱਲਣ ਦਿੱਤੀ ਜਾਵੇਗੀ। ਟਿਊਬਵੈਲ ਆਪ੍ਰੇਟਰਾਂ ਨੂੰ ਕੱਢੇ ਜਾਣ ਦੇ ਮੁੱਦੇ ’ਤੇ ਸਾਰੀਆਂ ਪਾਰਟੀਆਂ ਦੇ ਕੌਂਸਲਰ ਇਕਜੁੱਟ ਹੋ ਗਏ ਤੇ ਮੇਅਰ ਨੇ ਸਦਨ ਦੀ ਕਾਰਵਾਈ 5 ਮਿੰਟ ਲਈ ਮੁਲਤਵੀ ਕਰ ਦਿੱਤੀ।

ਪਿਛਲੀ ਖ਼ਬਰ ਪਾਕਿਸਤਾਨ: ਮਾਲੀਰ ਜੇਲ੍ਹ ਵਿਚ ਹਫੜਾ-ਦਫੜੀ, ਭੂਚਾਲ ਦੇ ਹਲਕੇ ਝਟਕਿਆਂ ਦੌਰਾਨ ਭੱਜੇ 216 ਕੈਦੀ ਅਗਲੀ ਖ਼ਬਰ ਬੇਅਦਬਦੀ ਕਰਨ ਵਾਲੇ ਨੂੰ ਦਿੱਤੀ ਜਾਵੇ ਮਿਸਾਲੀ ਸਜ਼ਾ- ਗਿਆਨੀ ਰਘਬੀਰ ਸਿੰਘ