50 ਫੁੱਟ ਗਹਿਰੀ ਖਾਈ 'ਚ ਡਿੱਗੀ ਬੱਸ
ਮੱਧ ਪ੍ਰਦੇਸ਼,27 ਅਪੑੈਲ-ਅੱਜ ਸਵੇਰੇ ਬੁਰਹਾਨਪੁਰ ਜ਼ਿਲ੍ਹੇ ਵਿਚ ਪਹਾੜੀ ਤੋਂ ਇਕ ਬੱਸ 50 ਫੁੱਟ ਗਹਿਰੀ ਖਾਈ ਵਿਚ ਡਿੱਗਣ ਦੀ ਘਟਨਾ ਸਾਹਮਣੇ ਆਈ ਹੈ। ਬਸ ਵਿਚ ਲਗਭਗ 40 ਯਾਤਰੀ ਸਵਾਰ ਸਨ,ਕਿਸੇ ਵੀ ਯਾਤਰੀ ਦੇ ਮਰਨ ਦੀ ਸੂਚਨਾ ਸਾਹਮਣੇ ਨਹੀਂ ਆਈ ਹੈ।ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।